FacebookTwitterg+Mail

ਸੰਨੀ ਦੀ ਵੀਡੀਓ ਸ਼ੇਅਰ ਕਰਕੇ ਬਿਜਨੈੱਸਮੈਨ ਅਨੰਦ ਮਹਿੰਦਰਾ ਨੇ ਦਿੱਤਾ ਲੋਕਾਂ ਨੂੰ ਇਹ ਚੈਲੇਂਜ

indian idol 11 anand mahindra share singer video and give challenge
31 October, 2019 03:42:57 PM

ਜਲੰਧਰ (ਬਿਊਰੋ) — ਬਿਜਨੈੱਸਮੈਨ ਅਨੰਦ ਮਹਿੰਦਰਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਪੰਜਾਬ ਦਾ ਗਾਇਕ ਸੰਨੀ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਅਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ“''ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੀਆਂ ਅੱਖਾਂ ਨੂੰ ਭਿੱਜਣ ਤੋਂ ਨਹੀਂ ਰੋਕ ਸਕੋਗੇ। ਇਹ ਵੀਡੀਓ ਮੈਨੂੰ ਕਿਸੇ ਦੋਸਤ ਨੇ ਭੇਜਿਆ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਵੀਡੀਓ ਦੇਖਦੇ ਹੋਏ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਮੈਂ ਯੂਟਿਊਬ 'ਤੇ ਇਸ ਦਾ ਪੂਰਾ ਵੀਡੀਓ ਲੱਭਿਆ ਅਤੇ ਮੈਂ ਤੁਹਾਨੂੰ ਚੈਲੇਂਜ ਦਿੰਦਾ ਹਾਂ ਕਿ ਵੀਡੀਓ ਦੇਖ ਕੇ ਆਪਣੇ ਹੰਝੂ ਰੋਕ ਕੇ ਦਿਖਾਓ। ਸੋਸ਼ਲ ਮੀਡੀਆ ਨੇ ਸਾਡੇ ਲਈ ਬਹੁਤ ਵਧੀਆ ਕੰਮ ਕੀਤਾ ਹੈ, ਵੱਖ-ਵੱਖ ਥਾਵਾਂ ਤੋਂ ਟੈਲੇਂਟ ਦੀ ਭਾਲ ਕੀਤੀ ਜਾ ਰਹੀ ਹੈ।''


ਦੱਸ ਦਈਏ ਕਿ ਸੰਨੀ ਪੰਜਾਬ ਦਾ ਰਹਿਣ ਵਾਲਾ ਗਾਇਕ ਹੈ ਅਤੇ ਇਕ ਸਿੰਗਿਗ ਰਿਐਲਿਟੀ ਸ਼ੋਅ 'ਚ ਭਾਗ ਲੈ ਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ। 6ਵੀਂ ਜਮਾਤ ਤੱਕ ਪੜ੍ਹੇ ਸੰਨੀ ਨੇ ਇਕ ਸੰਗੀਤਕ ਮੁਕਾਬਲੇ 'ਚ ਭਾਗ ਲੈ ਕੇ ਬਠਿੰਡਾ ਵਾਸੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉੱਥੇ ਹੀ ਪਰਿਵਾਰ ਵਾਲੇ ਵੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਭਰ 'ਚ ਆਪਣੀ ਕਲਾ ਨਾਲ ਨਾਮ ਚਮਕਾਵੇਗਾ। ਬਠਿੰਡਾ ਦੇ ਸਾਂਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਦੀ, ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਸੰਨੀ ਦੇ ਬਚਪਨ 'ਚ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ ਸੀ, ਜਿਸ ਕਾਰਨ ਉਸ ਨੂੰ ਸਕੂਲ 'ਚੋਂ ਹਟਣਾ ਪਿਆ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਬੂਟ ਪਾਲਿਸ਼ ਦਾ ਕਿੱਤਾ ਅਪਨਾਉਣਾ ਪਿਆ। ਘਰ 'ਚ ਅੰਤਾਂ ਦੀ ਗਰੀਬੀ ਕਾਰਨ ਅਤੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਉਹ ਕਸ਼ਮੀਰ ਦੇ ਸ਼੍ਰੀਨਗਰ ਤੱਕ ਬੂਟ ਪਾਲਿਸ਼ ਕਰਨ ਲਈ ਜਾਂਦਾ ਹੈ ।


Tags: Businessman Anand MahindraShared VideoTwitterSunnySocial MediaPunjabBathindaIndian Idol

Edited By

Sunita

Sunita is News Editor at Jagbani.