FacebookTwitterg+Mail

Indian Idol 11 : ਬਠਿੰਡਾ ਦੇ 'ਹੀਰੋ' ਬਣੇ ਸਨੀ, 1 ਕਰੋੜ ਵੋਟ ਨਾਲ 'ਸਟੂਡੀਓ ਰਾਊਂਡ' 'ਚ ਪਹੁੰਚੇ

indian idol 11 contestant sunny now famous
25 November, 2019 11:54:42 AM

ਬਠਿੰਡਾ (ਬਿਊਰੋ) — ਆਪਣੀ ਦਮਦਾਰ ਆਵਾਜ਼ ਨਾਲ 'ਇੰਡੀਅਨ ਆਈਡਲ' ਦੇ ਸਿੱਧੇ ਥਿਏਟਰ ਰਾਊਂਡ 'ਚ ਐਂਟਰੀ ਮਾਰਨ ਵਾਲੇ ਬਠਿੰਡਾ ਦੇ ਸਨੀ (21) ਕਦੇ ਇਨ੍ਹਾਂ ਗਲੀਆਂ 'ਚ ਬੂਟ ਪਾਲਿਸ਼ ਕਰਦਾ ਹੁੰਦਾ ਸੀ। ਹੁਣ ਉਥੇ ਸਨੀ ਦੀ ਪ੍ਰਸਿੱਧੀ ਦੇ ਪੋਸਟਰ ਲੱਗੇ ਹਨ। ਉਸ ਦੀ ਗਾਇਕੀ ਦੇ ਚਰਚੇ ਹਰ ਜ਼ੁਬਾਨ 'ਤੇ ਹੈ ਤੇ ਸਾਰਿਆਂ ਨੂੰ ਸਨੀ ਦੀ ਗਾਇਕੀ ਪਸੰਦ ਹੈ। ਸੰਨੀ ਨੂੰ 1 ਕਰੋੜ ਲੋਕਾਂ ਨੇ ਵੋਟ ਕੀਤਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਮੁਕਾਬਲੇਬਾਜ਼ ਨੂੰ ਇੰਨੇ ਵੋਟ ਮਿਲੇ ਹੋਣ। ਸਨੀ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਨੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਦੇ ਬੂਟ ਪਾਲਿਸ਼ ਕਰਨ ਤੋਂ ਲੈ ਕੇ ਹੁਣ ਤੱਕ ਦੇ ਸਫਰ ਦਿਖਾਇਆ ਜਾ ਰਿਹਾ ਹੈ। ਸਨੀ ਨੇ ਸੰਘਰਸ਼ ਦੀ ਬਦੌਲਤ ਕਿਸਮਤ ਬਦਲ ਲਈ। ਉਥੇ ਹੀ ਰਿਐਲਿਟੀ ਸ਼ੋਅ ਦੇ ਪ੍ਰਬੰਧਕਾਂ ਨੇ ਸਨੀ ਸਰਪ੍ਰਾਈਜ਼ ਦੇਣ ਨੂੰ ਉਸ ਦੀ ਮਾਂ ਨੂੰ ਵੀ ਮੁੰਬਈ ਬੁਲਾਇਆ ਹੈ। ਉਧਰ ਜੱਜ ਅਨੂ ਮਲਿਕ ਨੇ ਸਨੀ ਨੂੰ ਨੁਸਰਤ ਫਤਿਹ ਅਲੀ ਖਾਨ ਦਾ ਰੂਪ ਦੱਸਿਆ ਹੈ।

Image result for sunny Indian Idol 11

ਇੰਝ ਬਣੇ ਸਨੀ ਹਰ ਜ਼ੁਬਾਨ ਦੀ ਆਵਾਜ਼
ਆਪਣੀ ਗਾਇਕੀ 'ਤੇ ਭਰੋਸਾ ਰੱਖ ਕੇ ਸਨੀ ਨੇ ਦੋ ਵੀਡੀਓ ਇੰਡੀਅਨ ਆਈਡਲ ਦੀ ਚੌਣ ਲਈ ਆਨਲਾਈਨ ਭੇਜੇ। ਸਫਲ ਹੋਣ 'ਤੇ ਚੰਡੀਗੜ੍ਹ ਸੈਕਿੰਡ ਰਾਊਂਡ ਪਾਰ ਕੀਤਾ ਤੇ ਨਵੀਂ ਦਿੱਲੀ 'ਚ ਤੀਜੇ ਰਾਊਂਡ ਨੂੰ ਪਾਰ ਕੀਤਾ। ਮੁੰਬਈ 'ਚ ਗਾਇਕਾ ਨੇਹਾ ਕੱਕੜ ਤੇ ਹੋਰਨਾਂ ਜੱਜਾਂ ਸਾਹਮਣੇ ਸਨੀ ਨੇ ਨੁਸਰਤ ਫਤਿਹ ਅਲੀ ਖਾਨ ਦਾ ਗੀਤ 'ਆਫਰੀਨ-ਆਫਰੀਨ' ਸੁਣਾਇਆ ਤਾਂ ਉਸ ਨੂੰ ਸਿੱਧਾ ਗੋਲਡਨ ਮਾਈਕ ਦੇ ਕੇ ਸਟੂਡੀਓ ਰਾਊਂਡ ਲਈ ਚੁਣਿਆ।

Image result for sunny Indian Idol 11

ਨੇਹਾ ਕੱਕੜ ਨੇ ਦਿੱਤੇ 1 ਲੱਖ ਰੁਪਏ ਨਾਲ ਸਨੀ ਨੇ ਚੁਕਾਇਆ ਕਰਜ
ਅਮਰਪੁਰਾ ਬਸਤੀ ਦੀ ਗਲੀ ਨੰਬਰ 1 'ਚ ਪਟਿਆਲਾ ਰੇਲਵੇ ਲਾਈਨਾਂ ਦੇ ਕੋਲ ਸਨੀ ਦਾ ਛੋਟਾ ਜਿਹਾ ਘਰ ਹੈ। ਮਕਾਨ ਦਾ ਜ਼ਿਆਦਾ ਹਿੱਸਾ ਕੱਚਾ ਹੀ ਹੈ। ਰਸੋਈ ਤੇ ਬਾਥਰੂਮ ਨਹੀਂ ਬਣੇ ਜਦੋਂਕਿ ਕੁਝ ਦਿਨ ਪਹਿਲਾਂ ਬਣੇ ਕਮਰਿਆਂ 'ਚ ਨਾ ਪਲਾਸਤਰ ਹੈ ਤੇ ਨਾ ਹੀ ਦਰਵਾਜੇ ਲੱਗੇ ਹਨ। ਸਨੀ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਗਾਇਕਾ ਨੇਹਾ ਕੱਕੜ ਨੇ 1 ਲੱਖ ਰੁਪਏ ਦਾ ਸਹਿਯੋਗ ਦਿੱਤਾ। ਇਨ੍ਹਾਂ ਪੈਸਿਆਂ ਨਾਲ ਸਨੀ ਨੇ ਕਰਜ ਚੁਕਾਇਆ ਤੇ ਘਰ 'ਚ ਬਿਜਲੀ ਕੁਨੈਕਸ਼ਨ ਤੇ ਪਾਣੀ ਦੀ ਮੋਟਰ ਲਗਵਾਈ।

Image result for sunny Indian Idol 11


Tags: Indian Idol 11SunnyAnu MalikBathindaShoeshinerPosterNeha KakkarTV Celebrity

About The Author

sunita

sunita is content editor at Punjab Kesari