FacebookTwitterg+Mail

ਸ਼ੋਅ ਦੌਰਾਨ ਨੇਹਾ ਕੱਕੜ ਨੂੰ ਕਿੱਸ ਕਰ ਬੈਠਾ ਇਹ ਮੁਕਾਬਲੇਬਾਜ਼, ਵੀਡੀਓ ਵਾਇਰਲ

indian idol 11 neha kakkar kiss video
18 October, 2019 03:05:32 PM

ਮੁੰਬਈ(ਬਿਊਰੋ)- ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਸੀਜਨ 11 ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਨੂੰ ਇਸ ਵਾਰ ਨੇਹਾ ਕੱਕੜ, ਵਿਸ਼ਾਲ ਦਦਲਾਨੀ ਤੇ ਅਨੂ ਮਲਿਕ ਜੱਜ ਕਰ ਰਹੇ ਹਨ। ਇਨ੍ਹੀਂ ਦਿਨੀਂ ਸ਼ੋਅ ਦੇ ਤਿੰਨੋਂ ਜੱਜ ਮੁਕਾਬਲੇਬਾਜ਼ਾਂ ਦੇ ਆਡੀਸ਼ਨ ਲੈ ਰਹੇ ਹਨ। ਹਾਲ ਹੀ ’ਚ ਜਦੋਂ ਇਕ ਸ਼ਖਸ ਆਡੀਸ਼ਨ ਦੇਣ ਪਹੁੰਚਿਆ ਤਾਂ ਉਸ ਨੇ ਨੇਹਾ ਕੱਕੜ ਨੂੰ ਕਿੱਸ ਕਰ ਲਈ। ਸੋਨੀ ਟੀ.ਵੀ. ਦੇ ਆਫੀਸ਼ੀਅਲ ਇੰਸਟਾਗ੍ਰਾਮ ’ਤੇ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ’ਚ ਕਈ ਮੁਕਾਬਲੇਬਾਜ਼ਾਂ ਦੇ ਆਡੀਸ਼ਨ ਦੀਆਂ ਝਲਕੀਆਂ ਹਨ। ਇਹ ਉਹ ਮੁਕਾਬਲੇਬਾਜ਼ ਹਨ, ਜਿਨ੍ਹਾਂ ਦੀਆਂ ਤੋਂ ਜੱਜ ਕਾਫੀ ਖੁਸ਼ ਹੋਏ।


ਵੀਡੀਓ ਦੇ ਆਖਰੀ ਹਿੱਸੇ ’ਚ ਇਕ ਮੁਕਾਬਲੇਬਾਜ਼ ਬਹੁਤ ਸਾਰੇ ਗਿਫਟ ਲੈ ਕੇ ਸਟੇਜ ’ਤੇ ਪਹੁੰਚਦਾ ਹੈ। ਇਹ ਮੁਕਾਬਲੇਬਾਜ਼ ਨੇਹਾ ਨੂੰ ਗਿਫਟਸ ਦਿੰਦਾ ਹੈ। ਗਿਫਟਸ ਦੇਖ ਕੇ ਨੇਹਾ ਖੁਸ਼ ਹੋ ਜਾਂਦੀ ਹੈ ਤੇ ਉਸ ਨੂੰ ਗਲੇ ਲਗਾ ਲੈਂਦੀ ਹੈ ਪਰ ਉਹ ਨੇਹਾ ਨੂੰ ਕਿੱਸ ਕਰ ਲੈਂਦਾ ਹੈ। ਇਹ ਦੇਖ ਕੇ ਸ਼ੋਅ ਦੇ ਹੋਸਟ ਆਦਿੱਤਿਆ ਨਾਰਾਇਣ ਤੇ ਸਾਰੇ ਜੱਜ ਹੈਰਾਨ ਹੋ ਜਾਂਦੇ ਹਨ।


ਨੇਹਾ ਨੂੰ ਕੀਤੀ ਇਸ ਕਿੱਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ‘ਚ ਨੇਹਾ ਦੇ ਫੈਨਜ਼ ਦੇ ਕਾਫੀ ਕੁਮੈਂਟ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਆ ਰਹੇ ਹਨ। ਇਸ ਦੇ ਨਾਲ ਹੀ ਨੇਹਾ ਦੇ ਫੈਨਜ਼ ਨੇ ਉਸ ਨੂੰ ਅੱਗੇ ਤੋਂ ਥੋੜ੍ਹਾ ਅਲਰਟ ਰਹਿਣ ਦੀ ਨਸੀਹਤ ਦਿੱਤੀ ਹੈ।


Tags: Indian Idol 11Neha KakkarAnu MalikKiss VideoInstagram

About The Author

manju bala

manju bala is content editor at Punjab Kesari