FacebookTwitterg+Mail

ਸੌਖਾ ਨਹੀਂ ਸੀ ਸੰਨੀ ਲਈ 'ਇੰਡੀਅਨ ਆਈਡਲ' ਦਾ ਸਫਰ, ਜਾਣੋ ਘਰ ਦੇ ਹਲਾਤ ਤੇ ਸੰਘਰਸ਼ ਦੀ ਕਹਾਣੀ

indian idol 11 winner sunny hindustani from punjab lifts the trophy
24 February, 2020 12:21:15 PM

ਜਲੰਧਰ (ਬਿਊਰੋ) : 'ਇੰਡੀਅਨ ਆਈਡਲ 11' ਦਾ ਖਿਤਾਬ ਸੰਨੀ ਹਿੰਦੁਸਤਾਨੀ ਨੇ ਆਪਣੇ ਨਾਂ ਕਰ ਲਿਆ ਹੈ। ਪਿਛਲੇ ਸਾਲ ਅਕਤੂਬਰ 'ਚ ਸ਼ੁਰੂ ਹੋਇਆ ਇਹ ਸ਼ੋਅ ਬੀਤੇ ਦਿਨੀਂ ਖਤਮ ਹੋ ਗਿਆ। 5 ਮੁਕਾਬਲੇਬਾਜ਼ ਗ੍ਰੈਂਡ ਫਾਈਨਲ 'ਚ ਪਹੁੰਚੇ ਸਨ, ਜਿਨ੍ਹਾਂ 'ਚੋਂ ਸੰਨੀ ਹਿੰਦੁਸਤਾਨੀ ਨੇ ਇਸ ਸੀਜ਼ਨ ਦੀ ਟਰਾਫੀ ਨੂੰ ਆਪਣੇ ਨਾਂ ਕੀਤਾ ਹੈ। ਇਨਾਮ ਵਜੋਂ ਸੰਨੀ ਨੂੰ 25 ਲੱਖ ਰੁਪਏ ਮਿਲੇ। ਇਸ ਤੋਂ ਇਲਾਵਾ ਰੋਹਿਤ ਰੌਤ ਨੇ ਦੂਜਾ ਅਤੇ ਅਨਕੋਨਾ ਮੁਖਰਜੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
Image result for Indian Idol 11 winner: Sunny Hindustani from Punjab lifts the trophy
ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਦਾ ਸਫਰ
ਦੱਸ ਦਈਏ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗੁਬਾਰੇ ਵੇਚਦੀ ਸੀ। ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ-ਸੁਣ ਕੇ ਮਿਊਜ਼ਿਕ ਸਿੱਖਿਆ। ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਤਿਭਾ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸੰਨੀ ਨੇ ਆਪਣੀ ਬੁਲੰਦ ਆਵਾਜ਼ ਨਾਲ ਸਭ ਨੂੰ ਮੁਰੀਦ ਬਣਾਇਆ ਹੋਇਆ।
Image result for Indian Idol 11 winner: Sunny Hindustani from Punjab lifts the trophy
ਕਿਸੇ ਨੇ ਨਹੀਂ ਫੜ੍ਹੀ ਬਾਹ
ਬੁਲੰਦ ਆਵਾਜ਼ ਨਾਲ ਸਭ ਨੂੰ ਮੁਰੀਦ ਬਣਾਉਣ ਵਾਲੇ ਸੰਨੀ ਦੀ ਕਿਸੇ ਨੇ ਵੀ ਮਾਲੀ ਮਦਦ ਨਹੀਂ ਕੀਤੀ। ਹਾਲਾਂਕਿ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸੰਨੀ ਦੀ ਕੁਝ ਮਾਲੀ ਸਹਾਇਤਾ ਕੀਤੀ ਸੀ, ਜਿਸ ਨਾਲ ਉਸ ਨੇ ਆਪਣਾ ਕਰਜ ਚੁਕਾਇਆ ਸੀ। ਸੰਨੀ ਲਈ ਸ਼ਹਿਰ ਦੇ ਹਰ ਵਿਅਕਤੀ ਨੇ ਭਾਵੇਂ ਸੋਸ਼ਲ ਮੀਡੀਆ ਜਾਂ ਵ੍ਹਾਸਅਪ ਐਪ ਤੇ ਮੇਨ ਬਾਜ਼ਾਰਾਂ 'ਚ ਫਲੈਕਸ ਬੋਰਡ ਲਾ ਕੇ ਵੋਟ ਮੰਗੇ ਪਰ ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆਇਆ। ਕੁਝ ਸਮਾਂ ਪਹਿਲਾਂ ਹੀ ਸੰਨੀ ਨੇ ਨਵਾਂ ਘਰ ਬਣਵਾਇਆ ਸੀ। ਹਾਲਾਂਕਿ ਕੈਮਰੇ ਬਿਨਾਂ ਪਲਾਸਤਰ ਕੀਤੇ ਹਨ ਅਤੇ ਨਾ ਹੀ ਘਰ 'ਚ ਕੋਈ ਦਰਵਾਜ਼ਾ ਹੈ। ਜਦੋਂ ਵੀ ਟੀ. ਵੀ. 'ਤੇ ਉਸ ਦਾ ਸ਼ੋਅ ਹੁੰਦਾ ਹੈ ਤਾਂ ਉਸ ਦੀ ਮਾਂ ਤੇ ਤਿੰਨ ਭੈਣਾਂ ਗੁਆਂਢੀਆਂ ਦੇ ਘਰ ਜਾ ਕੇ ਦੇਖਦੀਆਂ ਹਨ।
Image result for Indian Idol 11 winner: Sunny Hindustani from Punjab lifts the trophy
ਸੰਨੀ ਦੀ ਭੈਣ ਸਕੀਨਾ ਨੇ ਦੱਸੇ ਘਰ ਦੇ ਹਾਲਾਤ
ਆਪਣੀ ਮਾਂ ਸੋਮਾ ਨਾਲ ਮੁੰਬਈ ਸੰਨੀ ਨੂੰ ਮਿਲਣ ਵਾਲੀ ਭੈਣ ਸਕੀਨਾ ਨੇ ਦੱਸਿਆ ਸੀ ਕਿ ਘਰ ਦੀ ਹਾਲਤ ਕਾਫੀ ਖਰਾਬ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਆਪਣੇ ਭਰਾ ਦੀ ਬਦੌਲਤ ਵਿਮਾਨ ਤੋਂ ਮੁੰਬਈ ਜਾਵੇਗੀ। ਜਦੋਂ ਸਕੀਨਾ ਭਰਾ ਸੰਨੀ ਨਾਲ ਸਟੇਜ 'ਤੇ ਬੋਲ ਰਹੀ ਸੀ ਤਾਂ ਉਸ ਦੇ ਹੱਥ-ਪੈਰ ਕੰਬ ਰਹੇ ਸਨ।
Image result for Indian Idol 11 winner: Sunny Hindustani from Punjab lifts the trophy
ਮਾਂ ਨੇ ਸੁਣਾਇਆ ਦਿਲ ਦਾ ਦਰਦ
ਘਰ ਦੇ ਕੌਨੇ 'ਚ ਸੰਨੀ ਦਾ ਬੂਟ ਪਾਲਿਸ਼ ਕਰਨ ਦਾ ਸਾਮਾਨ ਰੱਖਿਆ ਹੋਇਆ ਹੈ। ਘਰ ਦੇ ਹਾਲਾਤ ਅਜਿਹੇ ਸਨ ਕਿ ਬਠਿੰਡਾ ਤੋਂ ਬਾਹਰ ਜਾਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਉਹ ਵੀ ਵਿਮਾਨ ਰਾਹੀਂ। ਵਿਮਾਨ 'ਚ ਬੈਠ ਕੇ ਮੁੰਬਈ ਜਾਣ, ਬੇਟੇ ਨਾਲ ਮਿਲਣ ਤੱਕ ਮੂੰਹ 'ਚੋਂ ਲਫਜ਼ ਘੱਟ ਤੇ ਅੱਥਰੂ ਜ਼ਿਆਦਾ ਨਿਕਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਗੈਸ ਕੰਨੈਕਸ਼ਨ ਨਹੀਂ ਹੈ। ਅੱਜ ਵੀ ਪੁਰਾਣੇ ਮਿੱਟੀ ਦੇ ਚੁੱਲ੍ਹੇ 'ਤੇ ਰੋਟੀ ਬਣਾਉਂਦੀ ਹਾਂ।
Image result for Indian Idol 11 winner: Sunny Hindustani from Punjab lifts the trophy
ਇੰਝ ਕਰਦੇ ਕਰਦਾ ਦਾ ਗੁਜਾਰਾ
ਸੰਨੀ ਦੀ ਮਾਂ ਨੇ ਘਰ ਦੇ ਹਲਾਤ ਬਿਆਨ ਕਰਦੇ ਦੱਸਿਆ, ''ਇੱਟਾਂ ਨਾਲ ਚਾਰ ਦੀਵਾਰੀ ਕਰਕੇ ਬਾਥਰੂਮ ਬਣਾਇਆ ਗਿਆ ਹੈ ਪਰ ਉਸ 'ਚ ਦਰਵਾਜ਼ਾ ਤੇ ਛੱਤ ਨਹੀਂ ਹੈ। ਇਹੀ ਕਮਰਿਆਂ ਦਾ ਹਾਲ ਹੈ। ਇਕ ਪਾਸੇ ਤਰਪੇਲ ਪਾ ਕੇ ਉਸ ਨੂੰ ਰਸੋਈ ਦਾ ਆਕਾਰ ਦਿੱਤਾ ਗਿਆ ਹੈ। ਮੇਨ ਗੇਟ ਦਾ ਦਰਵਾਜਾ ਟੁੱਟਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸੰਨੀ ਇਕ ਉਮੀਦ ਦੀ ਕਿਰਨ ਇਸ ਘਰ 'ਚ ਲਿਆਇਆ ਹੈ।
Image result for Indian Idol 11 winner: Sunny Hindustani from Punjab lifts the trophy


Tags: Indian Idol 11WinnerPunjabTrophyBathindaSunny HindustaniFamily ConditionTV Celebrity

About The Author

sunita

sunita is content editor at Punjab Kesari