FacebookTwitterg+Mail

ਸੰਨੀ ਹਿੰਦੁਸਤਾਨੀ ਦੀ ਖੁੱਲ੍ਹੀ ਕਿਮਸਤ, ਮਿਲਿਆ ਟੀ-ਸੀਰੀਜ਼ ਨਾਲ ਕੰਮ ਕਰਨ ਦਾ ਮੌਕਾ

indian idol 11 winner sunny to work with t series bhushan kumar tweet
26 February, 2020 12:37:07 PM

ਨਵੀਂ ਦਿੱਲੀ (ਬਿਊਰੋ) 'ਇੰਡੀਅਨ ਆਈਡਲ 11' ਦੇ ਜੇਤੂ ਸੰਨੀ ਹਿੰਦੁਸਤਾਨੀ ਨੂੰ ਦੇਸ਼ ਭਰ ਦਾ ਪਿਆਰ ਮਿਲ ਰਿਹਾ ਹੈ। ਨੇਹਾ ਕੱਕੜ ਦੇ ਸ਼ੋਅ ਨੂੰ ਜਿੱਤਣ ਤੋਂ ਬਾਅਦ ਸੰਨੀ ਹਿੰਦੁਸਤਾਨੀ ਨੂੰ ਫਿਲਮਾਂ 'ਚ ਗੀਤਾਂ ਦੇ ਆਫਰਸ ਮਿਲਣ ਲੱਗੇ ਹਨ। ਜਿਥੇ ਉਸ ਨੇ ਸ਼ੋਅ 'ਤੇ ਹੀ ਪ੍ਰੋਜੈਕਟ ਲਈ ਸਾਈਨ ਕੀਤਾ ਗਿਆ ਸੀ, ਉਥੇ ਹੀ ਹੁਣ ਉਸ ਨੂੰ ਟੀ-ਸੀਰੀਜ਼ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ।

ਭੂਸ਼ਣ ਕੁਮਾਰ ਨੇ ਕੀਤਾ ਇਹ ਟਵੀਟ
ਟੀ-ਸੀਰੀਜ਼ ਦੇ ਹੈੱਡ ਭੂਸ਼ਣ ਕੁਮਾਰ ਨੇ ਸੰਨੀ ਨੂੰ ਟਰਾਫੀ ਦਿੰਦੇ ਹੋਏ ਦੀਆਂ ਤਸਵੀਰਾਂ ਪੋਸਟ ਕਰਦਿਆਂ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਸੰਨੀ ਹਿੰਦੁਸਤਾਨੀ ਬੇਹੱਦ ਟੈਲੇਂਟਿਡ ਹੈ ਤੇ ਮੈਨੂੰ ਉਸ ਨੂੰ 'ਇੰਡੀਅਨ ਆਈਡਲ 11' ਦੇ ਜੇਤੂ ਦੀ ਟਰਾਫੀ ਦਿੰਦੇ ਹੋਏ ਬਹੁਤ ਖੁਸ਼ੀ ਹੋਈ। ਸਾਡੇ ਆਉਣ ਵਾਲੇ ਗੀਤਾਂ 'ਚ ਉਸ ਨਾਲ ਕੰਮ ਕਰਨਾ ਮਜੇਦਾਰ ਰਹੇਗਾ।''

ਭਾਵੁਕ ਹੋਏ ਗਜਰਾਜ ਰਾਓ
ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਦੇ ਐਕਟਰ ਗਜਰਾਜ ਨੇ ਇੰਸਟਾਗ੍ਰਾਮ 'ਤੇ ਸੰਨੀ ਬਾਰੇ ਪੋਸਟ ਲਿਖੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੰਨੀ ਤੋਂ ਉਨ੍ਹਾਂ ਨੂੰ ਪ੍ਰੇਰਣਾ ਮਿਲੀ ਤੇ ਕਿਵੇਂ ਉਸ ਦੇ ਸੁਪਨਾ ਪੂਰੀ ਹੋਣ ਦੀ ਕਹਾਣੀ ਨਾਲ ਸਾਰੇ ਭਾਵੁਕ ਹੋ ਗਏ ਸਨ। ਗਜਰਾਦ ਨੇ ਆਪਣੀ ਪੋਸਟ 'ਚ ਲਿਖਿਆ, ''ਉਹ ਜੁੱਤੀਆਂ ਪਾਲਿਸ਼ ਕਰਦਾ ਸੀ ਤੇ ਮਾਂ ਗੁਬਾਰੇ ਵੇਚਦੀ ਸੀ ਪਰ ਦੋਵਾਂ ਨੇ ਸੁਪਨੇ ਦੇਖਣੇ ਜਾਰੀ ਰੱਖੇ। 2 ਦਿਨ ਪਹਿਲਾ ਉਨ੍ਹਾਂ ਦਾ ਸੁਪਨਾ ਸੱਚ ਹੋ ਗਿਆ। ਉਨ੍ਹਾਂ ਦੇ ਦਰਦ ਤੇ ਜ਼ਿੰਦਾਦਿਲੀ ਦੀ ਕਹਾਣੀ ਸੁਣ ਕੇ ਅਸੀਂ ਆਪਣੇ ਅੱਥਰੂ ਚਾਹ ਕੇ ਵੀ ਨਹੀਂ ਰੋਕ ਸਕੇ। ਸੰਨੀ ਹਿੰਦੁਸਤਾਨੀ ਤੇ ਉਸ ਵਰਗੇ ਹਜ਼ਾਰਾਂ ਸੰਨੀਆਂ ਦੇ ਜਜ਼ਬੇ ਨੂੰ ਸਾਡਾ ਸਲਾਮ।''

 
 
 
 
 
 
 
 
 
 
 
 
 
 

वो जूते पोलिश करता था , और माँ ग़ुब्बारे बेचती थीं... लेकिन दोनो ने सपने देखना जारी रखा ... दो रोज़ पहले उनका सपना सच हो गया ... उनके दर्द और ज़िंदादिली की कहानी सुन, चाह कर भी हमारे आंसू रुक नहीं पाए ... सन्नी हिंदुस्तानी और उनके जैसे हज़ारों सन्नियों के जज़्बे को हमारा सलाम ... शुक्रिया Sony TV ,अंजान कलाकारों के लिए ये मंच खड़ा करने के लिए ... #indianidol11 #sunnyhindustani @neena_gupta @ayushmannk @jitendrak1 @vishaldadlani @realhimesh @nehakakkar @adityanarayanofficial #shubhmangalzyadasaavdhan @cypplofficial @tseries.official @smzsofficial #filmpromotion @sunny_hindustaniofficial

A post shared by Gajraj Zyada Rao (@gajrajrao) on Feb 24, 2020 at 7:17pm PST

 

ਮਨਪ੍ਰੀਤ ਸਿੰਘ ਬਾਦਲ ਸੰਨੀ ਨੂੰ ਕਰਨਗੇ ਸਨਮਾਨਿਤ ਤੇ ਦੇਣਗੇ ਮਾਲੀ ਸਹਾਇਤਾ
ਦੱਸਣਯੋਗ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਸਦਨ 'ਚ ਸਿਫਰ ਕਾਲ ਦੌਰਾਨ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਹਲਕੇ ਬਠਿੰਡਾ ਨਾਲ ਸਬੰਧਤ ਹੋਣਹਾਰ ਨੌਜਵਾਨ ਸੰਨੀ ਹਿੰਦੁਸਤਾਨੀ ਨੇ 'ਇੰਡੀਅਨ ਆਈਡਲ' ਨਾਮਕ ਮੁਕਾਬਲਾ ਜਿੱਤਿਆ ਹੈ। ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਪੂਰੇ ਸਦਨ ਨੂੰ ਉਸ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ। ਇਸ 'ਤੇ ਸਦਨ 'ਚ ਮੌਜੂਦ ਸਾਰੇ ਵਿਧਾਇਕਾਂ ਨੇ ਮੇਜ਼ ਥਪਥਪਾ ਕੇ ਇਸ ਦਾ ਸਮਰਥਨ ਕੀਤਾ। ਨਾਲ ਹੀ ਖਜ਼ਾਨਾ ਮੰਤਰੀ ਨੇ ਕਿਹਾ ਕਿ ਉਹ ਸੰਨੀ ਨੂੰ ਬੁਲਾ ਕੇ ਮੁੱਖ ਮੰਤਰੀ ਤੋਂ ਸਨਮਾਨਤ ਕਰਾਉਣਗੇ ਅਤੇ ਜੇਕਰ ਜ਼ਰੂਰਤ ਹੋਈ ਤਾਂ ਉਸ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।


Tags: Manpreet Singh BadalIndian Idol 11WinnerPunjabTrophyBathindaSunny HindustaniT SeriesBhushan KumarTV Celebrity

About The Author

sunita

sunita is content editor at Punjab Kesari