FacebookTwitterg+Mail

ਬੂਟ ਪਾਲਿਸ਼ਾਂ ਕਰਨ ਵਾਲੇ ਸੰਨੀ ਦੀ ਖੁੱਲ੍ਹੀ ਕਿਸਮਤ, ਬਾਲੀਵੁੱਡ 'ਚ ਮਿਲਿਆ ਵੱਡਾ ਮੌਕਾ

indian idol contestant sunny makes bollywood singing debut with the body
12 December, 2019 01:36:35 PM

ਮੁੰਬਈ (ਬਿਊਰੋ) — 'ਇੰਡੀਅਨ ਆਈਡਲ 11' ਦੇ ਮੁਕਾਬਲੇਬਾਜ਼ ਸੰਨੀ ਹਿੰਦੁਸਤਾਨੀ ਨੂੰ ਉਸ ਦਾ ਪਹਿਲਾ ਬ੍ਰੇਕ ਮਿਲ ਗਿਆ ਹੈ। ਸੰਨੀ ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੀ ਫਿਲਮ 'ਦਿ ਬਾਡੀ' ਨਾਲ ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਜਾ ਰਿਹਾ ਹੈ। ਇਮਰਾਨ ਹਾਸ਼ਮੀ ਨੇ ਫਿਲਮ ਦੇ ਅਗਲੇ ਗੀਤ ਦੀ ਇਕ ਝਲਕ ਟਵਿਟਰ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਸੰਨੀ ਰਿਕਾਡਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। 'ਦਿ ਬਾਡੀ' ਦਾ ਇਹ ਗੀਤ 'ਰੋਮ ਰੋਮ' 11 ਦਸੰਬਰ ਨੂੰ ਰਿਲੀਜ਼ ਹੋ ਚੁੱਕਾ ਹੈ।


ਇੰਝ ਮਿਲਿਆ ਗੀਤ ਦਾ ਮੌਕਾ
ਇਸ ਮੌਕੇ ਨੂੰ ਪਾਉਣ ਤੋਂ ਬਾਅਦ ਸੰਨੀ ਨੇ ਕਿਹਾ, ''ਮੇਰੇ ਕੋਲ ਵਿਸ਼ਾਲ ਦਦਲਾਨੀ ਤੇ ਇੰਡੀਅਨ ਆਈਡਲ ਦਾ ਸ਼ੁਕਰਗੁਜ਼ਾਰ ਹਾਂ। ਇਸੇ ਕਰਕੇ ਹੀ ਮੈਂ ਫਿਲਮਾਂ 'ਚ ਗੀਤ ਗਾਉਣ ਦਾ ਆਪਣਾ ਸੁਪਨਾ ਪੂਰਾ ਕਰ ਪਾ ਰਿਹਾ ਹਾਂ। ਸੰਨੀ ਨੇ ਦੱਸਿਆ ਕਿ ਸਮੀਰ ਟੰਡਨ 'ਰੋਮ ਰੋਮ' ਗੀਤ ਲਈ ਕਿਸੇ ਅਜਿਹੇ ਗਾਇਕ ਦੀ ਭਾਲ ਕਰ ਰਹੇ ਸਨ, ਜੋ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰੇ। ਉਨ੍ਹਾਂ ਨੇ ਵਿਸ਼ਾਲ ਸਰ ਤੋਂ ਪੁੱਛਿਆ ਤਾਂ ਵਿਸ਼ਾਲ ਸਰ ਨੇ ਮੇਰਾ ਨਾਂ ਸਜੈਸਟ ਕੀਤਾ। ਮੇਰੇ ਵੀਡੀਓ ਦਿਖਾਏ ਤੇ ਫਿਰ ਮੈਂ ਟ੍ਰਾਈਲ ਲਈ ਗਿਆ। ਮੇਰੀ ਆਵਾਜ਼ ਸੁਣ ਕੇ ਉਨ੍ਹਾਂ ਨੇ ਮੈਨੂੰ ਫਾਈਨਲ ਕਰ ਦਿੱਤਾ।


13 ਦਸੰਬਰ ਨੂੰ ਰਿਲੀਜ਼ ਹੋ ਰਹੀ ਫਿਲਮ
ਇਮਰਾਨ ਹਾਸ਼ਮੀ ਦੀ ਫਿਲਮ 'ਦਿ ਬਾਡੀ' 13 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਦਾ ਡਾਇਰੈਕਸ਼ਨ ਜੀਤੂ ਜੋਸੇਫ ਨੇ ਕੀਤਾ ਹੈ। ਇਸ 'ਚ ਵੈਦਿਕਾ ਤੇ ਸ਼ੋਭਿਤਾ ਧੁਲੀਪਾਲਾ ਵੀ ਨਜ਼ਰ ਆਉਣਗੀਆਂ। ਫਿਲਮ ਦਾ ਇਕ ਹੋਰ ਗੀਤ ਖੁਦਾ ਹਾਫਿਜ ਵੀ 2 ਮਿਲੀਅਨ ਤੋਂ ਜ਼ਿਆਦਾ ਵਿਊਜ਼ ਖੱਟ ਚੁੱਕਿਆ ਹੈ।


Tags: Indian IdolSunny HindustaniBollywood Singing DebutEmraan HashmiThe BodyRom RomVishal Dadlani

About The Author

sunita

sunita is content editor at Punjab Kesari