FacebookTwitterg+Mail

Movie Review : 'ਇੰਦੂ ਸਰਕਾਰ'

indu sarkar movie review
28 July, 2017 06:45:17 PM

ਮੁੰਬਈ— ਨਿਰਦੇਸ਼ਕ ਮਧੁਰ ਭੰਡਾਰਕਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਇੰਦੂ ਸਰਕਾਰ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਕੀਰਤੀ ਕੁਲਹਾਰੀ, ਨੀਲ ਨਿਤਿਨ ਮੁਕੇਸ਼ ਅਤੇ ਤੋਤਾ ਰਾਏ ਚੋਧਰੀ ਅਹਿਮ ਕਿਰਦਾਰ 'ਚ ਨਜ਼ਰ ਆਏ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
ਕਹਾਣੀ
ਫਿਲਮ ਦੀ ਕਹਾਣੀ 27 ਜੁਨ 1975 ਤੋਂ ਸ਼ੁਰੂ ਹੁੰਦੀ ਹੈ ਜਦੋਂ ਦੇਸ਼ 'ਚ ਐਮਰਜੈਂਸੀ ਲਗਾਈ ਗਈ ਸੀ। ਉਸ ਦੌਰਾਨ ਸਰਕਾਰ ਦੇ ਮਹਿਕਮੇ 'ਚ ਸੁਕੂਨ ਸੀ ਅਤੇ ਸਰਕਾਰੀ ਲੋਕਾਂ 'ਚ ਨਵੀਨ ਸਰਕਾਰ (ਤੋਤਾ ਰਾਏ ਚੋਧਰੀ) ਸਨ ਜੋ ਕਿ ਚੀਫ (ਨੀਲ ਨਿਤਿਨ ਮੁਕੇਸ਼) ਦੇ ਨਾਲ ਆਉਣ ਵਾਲੇ ਮਿਨਿਸਟਰ ਦੇ ਸਲਾਹਕਾਰ ਹਨ। ਨਵੀਨ ਨੇ ਇੰਦੂ (ਕੀਰਤੀ ਕੁਲਹਾਰੀ) ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਫਿਰ ਐਮਰਜੈਂਸੀ ਲਾਗੂ ਹੁੰਦੀ ਹੈ ਅਤੇ ਇਸ ਦੌਰਾਨ ਅਜਿਹਾ ਹਾਦਸਾ ਹੁੰਦਾ ਹੈ ਜਿਸਦੀ ਵਜ੍ਹਾ ਨਾਲ ਇੰਦੂ ਆਪਣੇ ਪਤੀ ਨੂੰ ਛੱਡ ਕੇ ਦੇਸ਼ ਦੇ ਪੱਖ ਲਈ ਅਗੇ ਚਲੀ ਜਾਂਦੀ ਹੈ। ਬਹੁਤ ਸਾਰੇ ਉਤਾਰ-ਚੜਾਵ ਤੋਂ ਬਾਅਦ ਇਸਦੇ ਨਾਲ ਹੀ ਐਮਰਜੈਂਸੀ ਨੂੰ ਖਤਮ ਹੁੰਦੇ ਦਿਖਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਫਿਲਮ ਕਈ ਸਵਾਲ ਛੱਡ ਕੇ ਜਾਂਦੀ ਹੈ। ਜੋ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗਣਗੇ।
ਕਮਜ਼ੋਰ ਕੜੀਆਂ
ਫਿਲਮ ਦੀ ਐਡੀਟਿੰਗ ਹੋਰ ਜ਼ਿਆਦਾ ਬਿਹਤਰ ਕੀਤੀ ਜਾ ਸਕਦੀ ਸੀ। ਫਿਲਮ 'ਚ ਐਮਰਜੈਂਸੀ ਨਾਲ ਜੂੜੀਆਂ ਕਈ ਕਹਾਣੀਆਂ ਨੂੰ ਜੋੜਿਆ ਜਾ ਸਕਦਾ ਸੀ ਜਿਸ ਨਾਲ ਫਿਲਮ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਜਾ ਸਕਦਾ ਸੀ।
ਬਾਕਸ ਆਫਿਸ
ਫਿਲਮ ਦਾ ਬਜ਼ਟ ਕਰੀਬ 11.5 ਕਰੋੜ ਦੱਸਿਆ ਜਾ ਰਿਹਾ ਹੈ ਜੋ ਕਿ ਇਕ ਟਾਈਟ ਬਜ਼ਟ 'ਚ ਬਣੀ ਫਿਲਮ ਹੈ ਅਤੇ ਜੇਕਰ ਫਿਲਮ ਵਰਲਡ ਵਾਈਡ ਸਹੀ ਰਹੀ ਤਾਂ ਇਸਦੀ ਰਿਕਵਰੀ ਕਰਨਾ ਕਾਫੀ ਆਸਾਨ ਰਹੇਗਾ। ਫਿਲਮ ਸਾਹਮਣੇ ਇਕ ਮੁਸ਼ਕਿਲ ਜਰੂਰ ਆਵੇਗੀ ਕਿ ਫਿਲਮ ਨੂੰ ਸਕ੍ਰੀਨਜ਼ ਘੱਟ ਮਿਲ ਸਕਦੀਆਂ ਹਨ। ਇਹ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Indu Sarkar Kirti Kulhari Neil Nitin Mukesh Indu Sarkar Movie Review Hindi Film ਇੰਦੂ ਸਰਕਾਰ ਨੀਲ ਨਿਤਿਨ ਮੁਕੇਸ਼