ਮੁੰਬਈ (ਬਿਊਰੋ)— ਵੈਲੇਨਟਾਈਨ ਡੇਅ ਦੇ ਖਾਸ ਮੌਕੇ 'ਤੇ ਬਾਲੀਵੁੱਡ ਦੇ ਮਸਹੂਰ ਫਿਲਮਕਾਰ ਕਰਨ ਜੌਹਰ ਨੇ ਆਪਣੇ ਘਰ ਇਕ ਸ਼ਾਨਦਾਰ ਪਾਰਟੀ ਰੱਖੀ ਸੀ। ਇਹ ਪਾਰਟੀ ਸਿਰਫ ਸਿੰਗਲਜ਼ ਲਈ ਹੀ ਰੱਖੀ ਗਈ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
ਆਥੀਆ ਸ਼ੈੱਟੀ, ਕਿਮ ਸ਼ਰਮਾ, ਸੁਜ਼ੈਨ ਖਾਨ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ, ਰੀਆ ਚੱਕਰਵਰਤੀ, ਆਦਿਤੀ ਰਾਓ ਹੈਦਰੀ, ਕਿਆਰਾ ਅਡਵਾਨੀ, ਮਨੀਸ਼ ਮਲਹੋਤਰਾ ਸਮੇਤ ਕਈ ਹੋਰ ਸਿਤਾਰੇ ਵੀ ਇਸ ਪਾਰਟੀ ਦੀ ਸ਼ਾਨ ਬਣੇ।
ਹਾਲ ਹੀ 'ਚ ਇਸ ਪਾਰਟੀ ਕੁਝ ਇਨਸਾਈਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਬਾਲੀਵੁੱਡ ਸਿਤਾਰੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਕਰਨ ਜੌਹਰ ਨੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਇਸ ਪਾਰਟੀ ਦੇ ਖਾਸ ਮੌਕੇ 'ਤੇ ਕਈ ਤਰ੍ਹਾਂ ਦੇ ਪਲੇਅ ਕਾਰਡ ਨਜ਼ਰ ਆਏ, ਜਿਸ 'ਚ 'ਸਿੰਗਲ ਐੱਫ', 'ਵੀ ਫਾਰ ਵੋਡਕਾ', 'ਲਵ ਡਿਸਪਾਈਟ' ਵਰਗੇ ਸ਼ਬਦ ਲਿਖੇ ਹੋਏ ਹਨ।
ਇਸ ਤੋਂ ਇਲਾਵਾ ਕਰਨ ਨੇ ਇਕ ਸਵੇਟਸ਼ਰਟ ਪਹਿਨ ਰੱਖਿਆ ਸੀ, ਜਿਸ 'ਚ ਲੋਕਾਂ ਦੇ ਸਾਬਕਾ ਲਵਰਜ਼ ਲਈ ਇਕ ਮੈਸੇਜ਼ ਲਿਖਿਆ ਹੋਇਆ ਸੀ ਕਿ 'ਨੋ ਸਪੇਸ ਫਾਰ ਐੱਕਸ ਲਵਰਜ਼'।