FacebookTwitterg+Mail

PM ਮੋਦੀ ਸਮੇਤ ਫਿਲਮੀ ਸਿਤਾਰਿਆਂ ਦੀ ਪਹਿਲੀ ਇੰਸਟਾਗ੍ਰਾਮ ਤਸਵੀਰ, ਜਾਣੋ ਕੁਲ ਫਾਲੋਅਰਸ ਤੇ ਪੋਸਟਾਂ

instagram debut photo of pm modi ranveer shah rukh deepika alia salman
05 March, 2020 01:31:17 PM

ਮੁੰਬਈ (ਬਿਊਰੋ) — ਹਾਲ ਹੀ 'ਚ ਪੀ. ਐੱਮ. ਨਰਿੰਦਰ ਮੋਦੀ ਦੀ ਇਕ ਪੋਸਟ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਵਾਲੇ ਹਨ। 2 ਮਾਰਚ ਨੂੰ ਪੀ. ਐੱਮ. ਮੋਦੀ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਇਸ ਐਤਵਾਰ ਨੂੰ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਯੂਟਿਊਬ ਸੋਸ਼ਲ ਮੀਡੀਆ ਅਕਾਊਂਟ ਛੱਡਣ ਦੀ ਸੋਚ ਰਿਹਾ ਹਾਂ।'' ਹੁਣ ਪ੍ਰਧਾ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਦੀਆਂ ਖਬਰਾਂ 'ਤੇ ਵਿਰਾਮ ਲੱਗ ਗਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਨਹੀਂ ਛੱਡਣ ਵਾਲੇ। ਉਨ੍ਹਾਂ ਦਾ ਕਹਿਣਾ ਹੈ ਕਿ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਉਹ ਆਪਣੇ ਅਕਾਊਂਟਸ ਨੂੰ ਉਨ੍ਹਾਂ ਮਹਿਲਾਵਾਂ ਨੂੰ ਦੇਣਗੇ, ਜਿਨ੍ਹਾਂ ਦੇ ਕੰਮ ਤੇ ਜ਼ਿੰਦਗੀ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਟਵਿੱਟਰ ਦੇ ਜਰੀਏ ਦਿੱਤੀ। ਇਸ ਪੂਰੇ ਮਾਮਲੇ ਨੂੰ ਲੈ ਕੇ ਪੀ. ਐੱਮ. ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਸੁਰਖੀਆਂ 'ਚ ਆ ਗਏ ਸਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੀ. ਐੱਮ. ਮੋਦੀ ਦੇ ਨਾਲ-ਨਾਲ ਬਾਲੀਵੁੱਡ ਦੇ ਚੁਨਿੰਦਾ 10 ਸਿਤਾਰਿਆਂ ਦੀ ਪਹਿਲੀ ਇੰਸਟਾਗ੍ਰਾਮ ਤਸਵੀਰ ਕਿਹੜੀ ਸੀ।

ਪੀ. ਐੱਮ. ਨਰਿੰਦਰ ਮੋਦੀ
ਪੀ. ਐੱਮ. ਨਰਿੰਦਰ ਮੋਦੀ ਨੇ ਇੰਸਟਾਗ੍ਰਾਮ 'ਤੇ ਪਹਿਲੀ ਤਸਵੀਰ 12 ਨਵੰਬਰ 2014 ਨੂੰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਤੇ ਕਰੀਬ ਇਕ ਲੱਖ ਤੋਂ ਜ਼ਿਆਦਾ ਲਾਈਕਸ ਆਏ ਸਨ, ਜਦੋਂਕਿ ਕਰੀਬ 6 ਹਜ਼ਾਰ ਲੋਕਾਂ ਨੇ ਇਸ ਤਸਵੀਰ 'ਤੇ ਕੁਮੈਂਟ ਕੀਤੇ ਸਨ। ਦੱਸ ਦਈਏ ਕਿ ਪੀ. ਐੱਮ. ਨਰਿੰਦਰ ਮੋਦੀ ਦੀ ਪਹਿਲੀ ਇੰਸਟਾਗ੍ਰਾਮ ਪੋਸਟ ਉਨ੍ਹਾਂ ਦੀ ਖੁਦ ਦੀ ਤਸਵੀਰ ਨਹੀਂ ਸੀ ਸਗੋ 25ਵੇਂ ASEAN ਸਮਿਟ ਦੀ ਸੀ। ਉਥੇ ਹੀ 18 ਨਵੰਬਰ 2014 ਨੂੰ ਪੀ. ਐੱਮ. ਨਰਿੰਦਰ ਮੋਦੀ ਨੇ ਆਪਣੀ ਪਹਿਲੀ ਤਸਵੀਰ ਸ਼ੇਅਰ ਕੀਤੀ ਸੀ।

 
 
 
 
 
 
 
 
 
 
 
 
 
 

Hello World! Great being on Instagram. My first photo...this one from the ASEAN Summit.

A post shared by Narendra Modi (@narendramodi) on Nov 11, 2014 at 8:25pm PST

ਰਣਵੀਰ ਸਿੰਘ
ਫਾਲੋਅਰਸ — 29.8 ਮਿਲੀਅਨ (ਖਬਰ ਲਿਖੇ ਜਾਣ ਤੱਕ)
ਫਾਲੋਇੰਗ — 602
ਕੁਲ ਪੋਸਟਾਂ — 1277

10 ਦਸੰਬਰ 2014 ਨੂੰ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਨਾਲ ਡੈਬਿਊ ਕੀਤਾ ਸੀ। ਵੀਡੀਓ 'ਚ ਰਣਵੀਰ ਸਿੰਘ ਨੇ ਫੈਨਜ਼ ਨੂੰ ਇੰਡਸਟਰੀ 'ਚ ਉਨ੍ਹਾਂ ਦੇ ਬਿਤਾਏ 4 ਸਾਲ 'ਚ ਪਿਆਰ ਦੇਣ ਲਈ ਧੰਨਵਾਦ ਕਿਹਾ ਸੀ। ਇਸ ਵੀਡੀਓ ਨੂੰ 49,149 ਲਾਈਕਸ ਮਿਲੇ ਸਨ। ਇਸ ਦੇ ਨਾਲ ਹੀ ਰਣਵੀਰ ਨੇ ਕੁਝ ਦੇਰ ਬਾਅਦ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ।

 
 
 
 
 
 
 
 
 
 
 
 
 
 

Thank you. #4YearsOfRanveerSingh

A post shared by Ranveer Singh (@ranveersingh) on Dec 9, 2014 at 9:52pm PST

ਸ਼ਾਹਰੁਖ ਖਾਨ
ਫਾਲੋਅਰਸ — 20.4 ਮਿਲੀਅਨ
ਫਾਲੋਇੰਗ — 6
ਕੁਲ ਪੋਸਟਾਂ — 560

31 ਅਕਤੂਬਰ 2013 ਨੂੰ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਸ਼ਾਹਰੁਖ ਖਾਨ ਨੇ ਡੈਬਿਊ ਲਈ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਸੀ। ਸ਼ਾਹਰੁਖ ਖਾਨ ਨੇ ਤਸਵੀਰ ਨੂੰ ਸਪੈਸ਼ਲ ਕੈਪਸ਼ਨ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, ''ਪਹਿਲੀ ਵਾਰ ਇੰਸਟਾਗ੍ਰਾਮ ਇਸਤੇਮਾਲ ਕਰ ਰਿਹਾ ਹਾਂ।'' ਉਨ੍ਹਾਂ ਦੀ ਇਸ ਤਸਵੀਰ ਨੂੰ 1,49,322 ਲਾਈਕਸ ਮਿਲੇ ਸਨ।

 
 
 
 
 
 
 
 
 
 
 
 
 
 

Using Instagram for the first time ...

A post shared by Shah Rukh Khan (@iamsrk) on Oct 31, 2013 at 8:55am PDT

ਦੀਪਿਕਾ ਪਾਦੂਕੋਣ
ਫਾਲੋਅਰਸ — 44.6 ਮਿਲੀਅਨਸ
ਫਾਲੋਇੰਗ — 114
ਕੁਲ ਪੋਸਟਾਂ — 1146

25 ਸਤੰਬਰ 2013 ਨੂੰ ਦੀਪਿਕਾ ਪਾਦੂਕੋਣ ਨੇ ਇਕ ਵੀਡੀਓ ਨਾਲ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਵੀਡੀਓ ਨੂੰ ਦੀਪਿਕਾ ਨੇ #LimitedEdition ਨਾਲ ਸ਼ੇਅਰ ਕੀਤਾ ਸੀ। ਇਸ ਵੀਡੀਓ 'ਤੇ 1,08,250 ਲਾਈਕਸ ਮਿਲੇ ਸਨ।

 
 
 
 
 
 
 
 
 
 
 
 
 
 

#LimitedEdition

A post shared by Deepika Padukone (@deepikapadukone) on Sep 25, 2013 at 9:49am PDT

ਆਲੀਆ ਭੱਟ
ਫਾਲੋਅਰਸ — 43.6 ਮਿਲੀਅਨ
ਫਾਲੋਇੰਗ — 533
ਕੁਲ ਪੋਸਟਾਂ — 1,552

28 ਨੰਵਬਰ 2012 ਨੂੰ ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਡੈਬਿਊ ਲਈ ਆਲੀਆ ਭੱਟ ਨੇ ਖੁਦ ਦੀ ਤਸਵੀਰ ਨਹੀਂ ਸਗੋ ਖੁਦ ਦੀ ਬਣਾਈ ਚਾਰਕੋਲ ਪੈਂਟਿੰਗ ਦੀ ਤਸਵੀਰ ਅਪਲੋਡ ਕੀਤੀ ਸੀ। ਇਸ ਤਸਵੀਰ 'ਤੇ 26,795 ਲਾਈਕਸ ਆਏ ਸਨ।

 
 
 
 
 
 
 
 
 
 
 
 
 
 

My first charcoal painting !!!

A post shared by Alia ☀️ (@aliaabhatt) on Nov 27, 2012 at 11:11am PST

ਸਲਮਾਨ ਖਾਨ
ਫਾਲੋਅਰਸ — 30.1 ਮਿਲੀਅਨ
ਫਾਲੋਇੰਗ — 8
ਕੁਲ ਪੋਸਟਾਂ — 870

20 ਨਵੰਬਰ 2014 ਨੂੰ ਸਲਮਾਨ ਖਾਨ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਸਲਮਾਨ ਖਾਨ ਦਾ ਪਹਿਲਾ ਪੋਸਟ ਭੈਣ ਅਰਪਿਤਾ ਖਾਨ ਤੇ ਆਯੁਸ਼ ਸ਼ਰਮਾ ਦੇ ਵਿਆਹ ਦਾ ਹੈ। ਇਸ ਪੋਸਟ 'ਤੇ 64,432 ਲਾਈਕਸ ਆਏ ਸਨ। ਸਲਮਾਨ ਖਾਨ ਦਾ ਇੰਸਟਾਗ੍ਰਾਮ ਹੈਂਡਲ @beingsalmankhan ਹੈ।

 
 
 
 
 
 
 
 
 
 
 
 
 
 

Pictures from the wedding .

A post shared by Salman Khan (@beingsalmankhan) on Nov 19, 2014 at 11:48pm PST

ਆਮਿਰ ਖਾਨ
ਫਾਲੋਅਰਸ — 2.9 ਮਿਲੀਅਨ
ਫਾਲੋਇੰਗ — 0
ਕੁਲ ਪੋਸਟਾਂ — 134

12 ਅਗਸਤ 2018 ਨੂੰ ਆਮਿਰ ਖਾਨ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਾਲੀਵੁੱਡ ਸੁਪਰਸਟਾਰ ਦੀ ਲਿਸਟ ਸ਼ਾਮਲ ਆਮਿਰ ਖਾਨ ਸਭ ਤੋਂ ਲੇਟ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਹੈ। ਆਮਿਰ ਖਾਨ ਦੀ ਪਹਿਲੀ ਤਸਵੀਰ ਪਾਣੀ ਫਾਊਂਡੇਸ਼ਨ ਨਾਲ ਜੁੜੀ ਹੈ, ਤਸਵੀਰ ਨੂੰ ਆਮਿਰ ਖਾਨ ਨੇ ਕਈ ਲੋਕਾਂ ਨੂੰ ਟੈਗ ਕੀਤਾ ਹੈ।

ਵਰੁਣ ਧਵਨ
ਫਾਲੋਅਰਸ — 26.5 ਮਿਲੀਅਨ
ਫਾਲੋਇੰਗ — 585
ਕੁਲ ਪੋਸਟਾਂ — 1,614

26 ਦਸੰਬਰ 2012 ਨੂੰ ਵਰੁਣ ਧਵਨ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ। ਇਸ ਤਸਵੀਰ 'ਚ ਵਰੁਣ ਧਵਨ ਨਾਲ ਰੋਹਿਤ ਧਵਨ ਤੇ ਅਰਜੁਨ ਕਪੂਰ ਨਜ਼ਰ ਆ ਰਹੇ ਹਨ। ਵਰੁਣ ਨੇ ਤਸਵੀਰ ਭਰਾ ਰੋਹਿਤ ਦੇ ਬਰਥਡੇ 'ਤੇ ਵਿਸ਼ ਕਰਦੇ ਹੋਏ ਪੋਸਟ ਕੀਤੀ ਸੀ। ਇਸ ਪੋਸਟ 'ਤੇ 25,635 ਲਾਈਕਸ ਹਨ ਜਦੋਂਕਿ 1009 ਕੁਮੈਂਟਸ।

 
 
 
 
 
 
 
 
 
 
 
 
 
 

My older brother gets a year older. Happy bday Bade Bhaiya

A post shared by Varun Dhawan (@varundvn) on Dec 25, 2012 at 10:51am PST

ਅਮਿਤਾਭ ਬੱਚਨ
ਫਾਲੋਅਰਸ — 14.2 ਮਿਲੀਅਨ
ਫਾਲੋਇੰਗ — 26
ਕੁਲ ਪੋਸਟਾਂ — 446

26 ਮਾਰਚ 2013 ਨੂੰ ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਅਮਿਤਾਭ ਬੱਚਨ ਦਾ ਪਹਿਲਾ ਪੋਸਟ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਨਾਲ ਹੈ। ਇਸ ਪੋਸਟ 'ਤੇ 44,245 ਲਾਈਕਸ ਤੇ 904 ਕੁਮੈਂਟਸ ਹਨ।

 
 
 
 
 
 
 
 
 
 
 
 
 
 

At Saputara .. Gujrat - Smiles!

A post shared by Amitabh Bachchan (@amitabhbachchan) on Mar 26, 2013 at 12:36am PDT

ਕੈਟਰੀਨਾ ਕੈਫ
ਫਾਲੋਅਰਸ — 32.9 ਮਿਲੀਅਨ
ਫਾਲੋਇੰਗ — 392
ਕੁਲ ਪੋਸਟਾਂ — 722

27 ਅਪ੍ਰੈਲ 2017 ਨੂੰ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਕੈਟਰੀਨਾ ਨੇ ਆਪਣੀ ਹੀ ਇਕ ਸ਼ਾਨਦਾਰ ਤਸਵੀਰ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਕੈਪਸ਼ਨ 'ਚ ਉਸ ਨੇ ਲਿਖਿਆ, ''#helloinstagram'' ਦਾ ਇਸਤੇਮਾਲ ਵੀ ਕੀਤਾ ਸੀ। ਇਸ ਪੋਸਟ 'ਤੇ 7,93,932 ਲਾਈਕਸ ਤੇ 27.2 ਹਜ਼ਾਰ ਕੁਮੈਂਟਸ ਸਨ।

 
 
 
 
 
 
 
 
 
 
 
 
 
 

new beginnings ... coming from my happy place #helloinstagram

A post shared by Katrina Kaif (@katrinakaif) on Apr 27, 2017 at 2:13am PDT

ਪ੍ਰਿਅੰਕਾ ਚੋਪੜਾ
ਫਾਲੋਅਰਸ — 50.3 ਮਿਲੀਅਨ
ਫਾਲੋਇੰਗ — 506
ਕੁਲ ਪੋਸਟਾਂ — 3065

7 ਜੂਨ 2012 ਨੂੰ ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ। ਪ੍ਰਿਅੰਕਾ ਨੇ ਆਪਣੀ ਇਕ ਮੁਸਕੁਰਾਉਂਦੀ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਸੀ, ''ਹੈਪੀ ਟੂ ਬੀ ਹੇਅਰ''। ਇਸ ਪੋਸਟ 'ਤੇ 12043 ਲਾਈਕਸ ਤੇ 1207 ਕੁਮੈਂਟਸ ਆਏ ਸਨ।

 
 
 
 
 
 
 
 
 
 
 
 
 
 

Happy to be here

A post shared by Priyanka Chopra Jonas (@priyankachopra) on Jun 6, 2012 at 9:52pm PDT


Tags: Instagram DebutPM Narendra ModiSalman Khan Shah Rukh KhanAamir KhanBollywood Celebrity

About The Author

sunita

sunita is content editor at Punjab Kesari