FacebookTwitterg+Mail

ਕਿਮ-ਮਾਇਲੀ ਸਮੇਤ ਇਨ੍ਹਾਂ ਹਸੀਨਾਵਾਂ ਦੇ ਸਰੀਰ ਦੇ ਅੰਗਾਂ ਦੀ ਕੀਮਤ ਹੈ ਕਰੋੜਾਂ ਡਾਲਰਾਂ 'ਚ

insurance for their body parts
08 June, 2018 09:59:21 AM

ਮੁੰਬਈ(ਬਿਊਰੋ)— ਤੁਸੀ ਸਾਰਿਆਂ ਨੇ ਮਨੁੱਖ ਦੇ ਜੀਵਨ ਬੀਮਾ ਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਤੁਸੀ ਸਾਰਿਆਂ ਨੇ ਮਨੁੱਖ ਦੇ ਸਰੀਰ ਦੇ ਅੰਗਾਂ ਦੇ ਬੀਮਾ ਬਾਰੇ 'ਚ ਸੁਣਿਆ ਹੈ? ਕੁਝ ਬਹੁਤ ਹੀ ਪਿਆਰੇ ਕਲਾਕਾਰ ਹਨ, ਜਿਹੜੇ ਆਪਣੇ ਸਰੀਰ ਦੇ ਅੰਗਾਂ ਨਾਲ ਕੁਝ ਅਲੱਗ ਹੀ ਕੰਮ ਕਰ ਸਕਦੇ ਹਨ ਤੇ ਇਸ ਲਈ ਲੱਖਾਂ ਡਾਲਰਾਂ ਦਾ ਬੀਮਾ ਕਰਵਾਇਆ ਹੈ। ਇਸ ਦਾ ਮਤਲਬ ਹੈ ਕਿ ਰੋਲਾਨਡੋਂ ਦੇ ਪੈਰ ਨਾਲ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਬੀਮਾ ਪੈਸਿਆਂ ਜਿੰਨੇ ਪੈਸੇ ਮਿਲ ਜਾਣਗੇ। ਜਾਣਕਾਰੀ ਮੁਤਾਬਕ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।
Punjabi Bollywood Tadka
ਟੇਲਰ ਸਵਿਫਟ
ਟੇਲਰ ਸਵਿਫਟ ਅਮਰੀਕੀ ਦੀ ਮਸ਼ਹੂਰ ਗਾਇਕਾ ਹੈ। ਇਸ ਨੇ ਆਪਣੇ ਸੁਪਰ ਸਲਿਮ ਪੈਰਾਂ ਲਈ 26.5 ਮਿਲੀਅਨ ਬੀਮਾ ਕਰਵਾਇਆ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਟੇਲਰ ਸਵਿਫਟ ਦਾ ਜਨਮ 13 ਦਸੰਬਰ 1989 ਨੂੰ ਹੋਇਆ। ਉਹ ਇਕ ਅਮਰੀਕੀ ਗਾਇਕਾ-ਗੀਤਕਾਰਾ, ਅਦਾਕਾਰਾ ਅਤੇ ਸਮਾਜ ਸੇਵਿਕਾ ਹੈ। 
Punjabi Bollywood Tadka
ਮਾਇਲੀ ਸਾਇਰਸ
ਮਾਇਲੀ ਸਾਇਰਸ ਦੁਨੀਆਂ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ। ਮਾਇਲੀ ਦੇ ਗੀਤਾਂ ਦੇ ਨਾਲ-ਨਾਲ ਉਸ ਦਾ ਅੰਦਾਜ਼ ਵੀ ਬਹੁਤ ਮਸ਼ਹੂਰ ਹੈ। ਉਸ ਨੇ ਆਪਣੀ ਜੀਭ ਲਈ 1 ਮਿਲੀਅਨ ਡਾਲਰ ਦਾ ਬੀਮਾ ਕਰਵਾਇਆ ਹੈ।
Punjabi Bollywood Tadka
ਕਿਮ ਕਾਰਦਰਸ਼ੀਅਨ
ਕਿਮ ਕਾਰਦਰਸ਼ੀਅਨ ਆਪਣੇ ਸਰੀਰ ਦੇ ਘੁਮਾਵਦਾਰ ਹਿੱਸੇ ਲਈ ਬਹੁਤ ਹੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਸ ਦੇ ਲਈ ਉਸ ਨੇ 21 ਮਿਲੀਅਨ ਦਾ ਬੀਮਾ ਕਰਵਾਇਆ ਹੋਇਆ ਹੈ।
Punjabi Bollywood Tadka
ਜੈਨੀਫਰ ਲੋਪੇਜ਼ 
ਜੈਨੀਫਰ ਲੋਪੇਜ਼ ਨੇ ਆਪਣੇ ਸਰੀਰ ਦੇ ਘੁਮਾਵਦਾਰ ਹਿੱਸੇ ਲਈ ਜਾਣੀ ਜਾਂਦੀ ਹੈ। ਉਸ ਲਈ ਉਸ ਨੇ 27 ਮਿਲੀਅਨ ਡਾਲਰ ਦਾ ਬੀਮਾ ਕਰਵਾਇਆ ਹੋਇਆ ਹੈ। ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਮਹਿਲਾਵਾਂ 'ਚੋਂ ਇਕ ਹੈ।
Punjabi Bollywood Tadka
ਮਰਾਇਆ ਕੈਰੀ
ਮਰਾਇਆ ਕੈਰੀ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਬੀਮਾ ਕਰਵਾਇਆ ਹੈ। ਮਰਾਇਆ ਕੈਰੀ ਨੇ ਪੈਰਾਂ ਲਈ 1 ਅਰਬ ਦਾ ਬੀਮਾ ਕਰਵਾਇਆ ਹੈ।


Tags: Kim KardashianTaylor SwiftMiley CyrusKim KardashianMariah CareyBody Parts Insurance

Edited By

Sunita

Sunita is News Editor at Jagbani.