FacebookTwitterg+Mail

IFFI 2019 : ਔਰਤਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ 3 ਫਿਲਮਾਂ ਦਾ ਪ੍ਰਦਰਸ਼ਨ 15 ਸਕ੍ਰੀਨਾਂ 'ਤੇ

international film festival of india 2019
22 November, 2019 08:56:24 AM

ਗੋਆ (ਕੁਲਦੀਪ ਸਿੰਘ ਬੇਦੀ) — ਗੋਆ 'ਚ ਚਲ ਰਹੇ ਫਿਲਮ '50ਵੇਂ ਕੌਮਾਂਤਰੀ ਫਿਲਮ ਫੈਸਟੀਵਲ' 'ਚ ਵਿਦੇਸ਼ੀ ਫਿਲਮਾਂ ਅਜਿਹੀਆਂ ਦਿਖਾਈਆਂ ਗਈਆਂ, ਜੋ ਔਰਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ। ਫਿਲਮ ਫੈਸਟੀਵਲ ਦੀ ਓਪਨਿੰਗ ਫਿਲਮ 'ਡਿਸਪਾਈਟ ਦਾ ਫੌਗ (ਇਟਲੀ) ਦਿਖਾਈ ਗਈ। ਰੋਮ 'ਤ ਰੈਸਟੋਰੈਂਟ ਚਲਾ ਰਹੇ ਪਾਉਕੋ ਨੂੰ ਉਹ ਆਪਣੇ ਘਰ ਲੈ ਆਉਂਦਾ ਹੈ। ਉਸ ਦੀ ਕ੍ਰਿਸ਼ਚੀਅਨ ਪਤਨੀ ਵਲੇਰਾ ਉਸਦੀ ਪਹਿਲਾਂ ਵਿਰੋਧਤਾ ਕਰਦੀ ਹੈ। ਫਿਰ ਉਸਦਾ ਉਸ ਬੱਚੇ ਨਾਲ ਇੰਨਾ ਪਿਆਰ ਪੈ ਜਾਂਦਾ ਹੈ ਕਿ ਉਹ ਹਰ ਵਿਰੋਧੀ ਨਾਲੋਂ ਜੁਦਾ ਨਹੀਂ ਹੋਣ ਦਿੰਦੀ। ਫਿਲਮ ਦੀ ਨਿਰਦੇਸ਼ਕ ਗੋਰਾਨ ਪਸਕਾਲੀ ਜੀਵਕ ਹੈ। ਇਸੇ ਤਰ੍ਹਾਂ ਦੀਜਰਮਨੀ ਦੀ ਫਿਲਮਾਂ 'ਲਾਰਾ' ਦਿਖਾਈ ਗਈ। ਲਾਰਾ ਇਕ ਮਜ਼ਬੂਤ ਔਰਤ ਬਣਾਉਂਦੀ ਹੈ। ਪਤੀ ਨਾਲ ਵਿਕਟਰ ਨੂੰ ਪਿਆਨੋ ਪਲੇਅਰ ਬਣਾਉਂਦੀ ਹੈ। ਪਤੀ ਨਾਲ ਤਲਾਕ ਹੋਇਆ ਹੋਣ ਕਰ ਕੇ ਵਿਕਟਰ ਪਿਤਾ ਨਾਲ ਹੀ ਰਹਿੰਦਾ ਹੈ।

ਵਿਕਟਰ ਕਾਮਯਾਬ ਹੁੰਦਾ ਹੈ ਤਾਂ ਉਹ ਇਸਦਾ ਸਿਹਰਾ ਆਪਣੀ ਮਾਂ ਨੂੰ ਦਿੰਦਾ ਹੈ, ਪਰ ਮਾਂ ਇੰਨੀ ਮਜਬੂਤ ਹੈ ਕਿ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਆਪਣੇ ਪਰਿਵਾਰ ਨੂੰ ਦੱਸੇ ਬਗੈਰ, ਆਮ ਲੋਕਾਂ ਨੂੰ ਪੁੱਤਰ ਦੀ ਕੰਸਰਟ ਦੀਆਂ ਟਿਕਟਾਂ ਵੰਡ ਕੇ ਕਰਦੀ ਹੈ। ਫਿਲਮ ਦਾ ਡਾਇਰੈਕਟਰ ਜੌਨ ਉਲ ਸਰਸਟਰ ਹੈ ਅਤੇ ਹੀਰੋਇਨ ਦੀ ਭੂਮਿਕਾ ਕੋਰੀਨਾ ਹਾਰਫੌਚ ਹੈ। ਆਸਟ੍ਰੇਲੀਆ ਦੀ ਫਿਲਮ ਆਈ.ਐੱਮ. ਵੋਮੈਨ ਵੀਕੁਝ ਇਸੇ ਤਰਾਂ ਦੇ ਵਿਸ਼ੇ 'ਤੇ ਬਣਾਈ ਗਈ ਇਕ ਕਾਮਯਾਬ ਫਿਲਮ ਹੈ ਜਿਸ ਦਾ ਜਿਸਦਾ ਪ੍ਰਦਰਸ਼ਨ ਅਜ ਫੈਸਟੀਵਲ 'ਚ ਕੀਤਾ ਗਿਆ। ਇਹ ਇਕ ਅਜਿਹੀ ਗਾਇਕ ਦੀ ਕਹਾਣੀ ਹੈ ਜਿਸਦੇ ਗੀਤਾਂ ਨੇ ਪੱਛਮ 'ਚ ਇਕ ਵੱਡਾ ਨਾਰੀ ਅੰਦੋਲਨ ਜਾਗਰਿਤ ਕੀਤਾ।

ਫਿਲਮ ਦੀ ਹੀਰੋਇਨ ਆਪਣੀ ਤਿੰਨਸਾਲਾ ਦੀਧੀ ਨੂੰ ਲੈ ਕ ੇ 230 ਡਾਲਰ ਸੇਵਾ 'ਚ ਪਾ ਕੇ ਨਿਊਯਾਰਕ ਪਹੁੰਚਦੀ ਹੈ। ਉਸ ਨੂੰ ਗਾਉਣ ਦਾ ਸ਼ੌਕ ਹੈ ਇਸ ਦੌਰਾਨ ਉਸਦੀ ਮੁਲਾਕਾਤ ਇਕ ਪੱਤਰਕਾਰ ਲਿਲੀਅਨ ਨਾਲ ਮੁਲਾਕਾਤ ਹੁੰਦੀ ਹੈ। ਜੋ ਉਸ ਲਈ ਇਕ ਵੱਡੀ ਪ੍ਰੇਰਨਾ ਬਣਦੀ ਹੈ। ਜੈਫ ਵਾਲਡ ਨਾਂ ਦਾ ਬੰਦਾ ਪਹਿਲਾਂ ਉਸਦੀ ਸੈਕਰੇਟਰੀ ਬਣਦਾ ਹੈ ਫਿਰ ਉਸਦਾ ਪਤੀ ਬਣ ਜਾਂਦਾ ਹੈ। ਗਾਇਕਾ ਹੈਲੇਨ ਰੈਡੀ ਦਾ ਗਾਇਆ ਗੀਤ ਆਈ ਏ ਵੋਮੈਨ ਨਾਰੀ ਅੰਦੋਲਨ ਦਾ ਗੀਤ ਬਣ ਜਾਂਦਾ ਹੈ। ਇਸ ਫਲਮ ਦੀ ਨਿਰਦੇਸ਼ਕ ਉੰਜੂ ਮੂਨ ਹੈ। ਉੰਜੂ ਮੂਨ ਦੱਖਣੀ ਕੇਰੀਆ 'ਚ ਜਨਮੀ ਅਤੇ ਉਸ ਨੇ ਆਰਟਸ ਅਤੇ ਕਾਨੂੰਨ ਦੀ ਪੜਾਈ ਕੀਤੀ। ਕਲ ਨੂੰ ਦਿਖਾਈਆ ਜਾਣ ਵਾਲੀਆਂ ਫਿਲਮਾਂ 'ਚ ਯੂ.ਐੱਸ.ਏ. ਦੀ ਮਸ਼ਹੂਰ ਫਿਲਮ 'ਗੋਨ ਵਿਦ ਵਿੰਡ' ਦਿਖਾਈ ਜਾ ਰਹੀਹੈ। ਜੋ ਚਾਰ ਘੰਟਿਆਂ ਦੀ ਫਿਲਮ ਹੈ। 50ਵਾਂ ਫਿਲਮ ਮੇਲਾ ਲਗਭਗ 15 ਸਕਰੀਨਾਂ ਤੇ ਦਿਖਾਇਆ ਜਾ ਰਿਹਾ ਹੈ ਅਤ ਕੁਝ ਫਿਲਮਾਂ ਓਪਨ ਥਿਏਟਰ 'ਚ ਵੀ ਦਿਖਾਈਆਂ ਜਾ ਰਹੀਆਂ ਹਨ।
 


Tags: Amitabh BachchanRajinikanthInternational Film Festival Of IndiaGoacon of Golden Jubilee AwardInaugural CeremonyKaran JoharShyama Prasad StadiumPrakash Javadekar

Edited By

Sunita

Sunita is News Editor at Jagbani.