FacebookTwitterg+Mail

ਸ਼ਿਲਪਾ ਸ਼ੈੱਟੀ ਨੇ ਮੀਂਹ 'ਚ ਵੀ ਲੋਕਾਂ ਨੂੰ ਕਰਵਾਇਆ ਯੋਗਾ, ਦੇਖੋ ਤਸਵੀਰਾਂ

international yoga day 2019
21 June, 2019 01:37:59 PM

ਮੁੰਬਈ(ਬਿਊਰੋ)— ਅੱਜ ਪੂਰੀ ਦੁਨੀਆ 'ਚ 'ਇੰਟਰਨੈਸ਼ਨਲ ਯੋਗਾ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸ਼ਿਲਪਾ ਸ਼ੈੱਟੀ ਭਲਾ ਕਿਵੇਂ ਪਿੱਛੇ ਰਹਿ ਸਕਦੀ ਹੈ। ਫਿਟਨੈੱਸ ਫਰੀਕ ਮੰਨੀ ਜਾਣ ਵਾਲੀ ਸ਼ਿਲਪਾ ਸ਼ੈੱਟੀ ਯੋਗਾ ਦਿਨ 'ਤੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਆਸਨ ਸਿਖਾਉਂਦੀ ਨਜ਼ਰ ਆਈ। ਸ਼ਿਲਪਾ ਸ਼ੈੱਟੀ ਨੇ ਖਾਸ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਸਾਹਮਣੇ ਹੋਏ ਇਵੈਂਟ 'ਚ ਹਿੱਸਾ ਲਿਆ। ਇਸ ਦੌਰਾਨ ਸ਼ਿਲਪਾ ਨੇ ਸਟੇਜ 'ਤੇ ਯੋਗਾ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ 'ਚ ਮੌਜ਼ੂਦ ਲੋਕਾਂ ਨੂੰ ਵੀ ਕਈ ਆਸਨ ਕਰਵਾਏ।


ਸ਼ਿਲਪਾ ਸ਼ੈੱਟੀ ਨੇ ਇਸ ਇਵੈਂਟ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਿਲਪਾ ਸਟੇਜ 'ਤੇ ਲੋਕਾਂ ਨੂੰ ਯੋਗਾ ਲਈ ਗਾਇਡ ਕਰਦੀ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਸੀ ਕਿ ਉਹ ਸਵੇਰੇ 7 ਵਜੇ ਇਸ ਇਵੈਂਟ 'ਚ ਹਿੱਸਾ ਲੈਣ ਪਹੁੰਚੀ ਸੀ। ਸ਼ਿਲਪਾ ਸ਼ੈੱਟੀ ਨੇ ਸਵੇਰੇ-ਸਵੇਰੇ ਮੀਂਹ 'ਚ ਗੇਟਵੇ ਆਫ ਇੰਡੀਆ 'ਤੇ ਯੋਗਾ ਸਿਖਾਇਆ। ਸ਼ਿਲਪਾ ਦੇ ਪ੍ਰੋਗਰਾਮ 'ਚ ਇਸ ਦੌਰਾਨ ਸੀ. ਆਈ. ਐੱਸ. ਐੱਫ., ਸੀ. ਆਰ. ਪੀ. ਐੱਫ. ਅਤੇ ਐੱਨ. ਸੀ. ਸੀ. ਕੈਡੇਟਸ ਵੀ ਯੋਗਾ ਕਰਦੇ ਨਜ਼ਰ ਆਏ।


Tags: International Yoga Day 2019Shilpa ShettyYoga AsanasInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari