FacebookTwitterg+Mail

'ਮੁਖਤਿਆਰ ਚੱਢਾ' ਬਾਰੇ ਦਿਲਜੀਤ ਨਾਲ ਖਾਸ ਮੁਲਾਕਾਤ

interview with diljit dosanjh
26 November, 2015 06:28:10 PM
27 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਮੁਖਤਿਆਰ ਚੱਢਾ' ਦੀ ਪ੍ਰਮੋਸ਼ਨ ਲਈ ਦਿਲਜੀਤ ਦੁਸਾਂਝ ਨੇ 'ਜਗ ਬਾਣੀ' ਟੀਮ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਦਿਲਜੀਤ ਨੇ ਦੱਸਿਆ ਕਿ ਇਹ ਹਲਕੀ-ਫੁਲਕੀ ਕਾਮੇਡੀ ਫਿਲਮ ਹੈ। ਇਹ ਫਿਲਮ ਇਕ ਕਿਰਦਾਰ 'ਤੇ ਆਧਾਰਿਤ ਹੈ, ਜਿਸ 'ਚ ਦਿਲਜੀਤ ਦਾ ਕਿਰਦਾਰ ਕਾਫੀ ਮਜ਼ਾਕੀਆ ਹੈ। ਆਪਣੇ ਇਸ ਕਿਰਦਾਰ ਨੂੰ ਨਿਭਾਉਣ ਲਈ ਦਿਲਜੀਤ ਨੂੰ ਕਾਫੀ ਮਿਹਨਤ ਕਰਨੀ ਪਈ, ਜਿਹੜੀ ਕਿ ਟਰੇਲਰ ਨੂੰ ਦੇਖ ਕੇ ਸਾਫ ਨਜ਼ਰ ਵੀ ਆ ਰਹੀ ਹੈ। ਦਿਲਜੀਤ ਦਾ ਕਹਿਣਾ ਹੈ ਕਿ ਇਹ ਫਿਲਮ ਕਾਫੀ ਚਿਰਾਂ ਤੋਂ ਸ਼ੁਰੂ ਹੋਈ ਹੈ ਪਰ ਕਿਸੇ ਕਾਰਨ ਇਹ ਹੁਣ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦਾ ਸੰਗੀਤ ਵੀ ਫਿਲਮ ਵਾਂਗ ਕਾਫੀ ਹਲਕਾ-ਫੁਲਕਾ ਹੈ। ਦਿਲਜੀਤ ਦਾ ਕਹਿਣਾ ਹੈ ਕਿ ਫਿਲਮ ਦੇ ਡਾਇਲਾਗਸ ਕਾਫੀ ਹਾਸੋਹੀਣ ਹਨ, ਜਿਨ੍ਹਾਂ ਨੂੰ ਦਰਸ਼ਕ ਕਾਫੀ ਪਸੰਦ ਕਰਨਗੇ। ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਗਿਫਟੀ ਸਿੰਘ ਨੇ ਕੀਤਾ ਹੈ। ਫਿਲਮ ਦੇ ਫਿਲਮ ਦਿਲਜੀਤ ਦੁਸਾਂਝ ਨਾਲ ਓਸ਼ਿਨ ਬਰਾੜ ਮੁੱਖ ਅਭਿਨੇਤਰੀ ਵਜੋਂ ਨਜ਼ਰ ਆ ਰਹੀ ਹੈ।

Tags: ਮੁਖਤਿਆਰ ਚੱਢਾ ਦਿਲਜੀਤ ਦੁਸਾਂਝ Mukhtiar Chadha Diljit Dosanjh