FacebookTwitterg+Mail

ਤਾਲਾਬੰਦੀ ਦੌਰਾਨ ਸੰਜੇ ਦੱਤ ਦੀ ਧੀ ਨੇ ਬਣਾਏ ਗੁਲਾਬ-ਜਾਮੁਨ, ਵੀਡੀਓ ਵਾਇਰਲ

iqra dutt made gulab jamun
29 May, 2020 04:13:23 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਤਾਲਾਬੰਦੀ ਹੈ । ਅਜਿਹੇ ‘ਚ ਆਮ ਇਨਸਾਨ ਤੋਂ ਲੈ ਕੇ ਸਿਤਾਰਿਆਂ ਤੱਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ। ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦੀ ਧੀ ਦਾ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਦੀ ਧੀ ਇਕਰਾ ਇਕ ਡਿਸ਼ ਬਣਾਉਂਦੇ ਹੋਏ ਨਜ਼ਰ ਆਈ ਸੀ । ਹੁਣ ਮੁੜ ਤੋਂ ਸੰਜੇ ਦੱਤ ਦੀ ਧੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਗੁਲਾਬ ਜਾਮੁਨ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਸੰਜੇ ਦੱਤ ਦੀ ਇਸ ਕਿਊਟ ਜਿਹੀ ਧੀ ਦਾ ਵੀਡੀਓ ਪਸੰਦ ਕਰ ਰਿਹਾ ਹੈ ।


ਕੰਮ ਦੀ ਗੱਲ ਕਰੀਏ ਤਾਂ ਸੰਜੇ ਦੱਤ ਨੇ ‘ਸਾਜਨ’, ‘ਸੜਕ’, ‘ਖਲਨਾਇਕ’ ਸਮੇਤ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ । ਸੰਜੇ ਦੱਤ ਦਾ ਮਾਨਿਅਤਾ ਨਾਲ ਦੂਜਾ ਵਿਆਹ ਹੈ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।


Tags: Sanjay DuttKitchenQuarantineShahraan DuttIqra DuttManyata DuttVideo ViralGulab Jamun

About The Author

manju bala

manju bala is content editor at Punjab Kesari