ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਆਮਿਰ ਖਾਨ ਦੀ ਧੀ ਇਰਾ ਖਾਨ ਨੇ ਪ੍ਰੇਮੀ ਮਿਸ਼ਾਲ ਕਿਰਪਾਲਨੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਵਿਚਾਲੇ ਦੀ ਬਾਂਡਿੰਗ ਦੇਖੀ ਜਾ ਸਕਦੀ ਹੈ। ਦੋਵੇਂ ਇਕ-ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ, ਇਸ ਦਾ ਅੰਦਾਜ਼ਾ ਇਨ੍ਹਾਂ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਇਰਾ ਕਾਨ ਨੇ ਕੈਪਸ਼ਨ 'ਚ ਲਿਖਿਆ, ''ਸਭ ਕੁਝ ਠੀਕ ਹੋ ਜਾਵੇਗਾ।'' ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਫੈਨਜ਼ ਨੇ ਇਨ੍ਹਾਂ ਤਸਵੀਰਾਂ ਨੂੰ ਹੱਥੋਂ-ਹੱਥੀਂ ਲਿਆ ਅਤੇ ਉਨ੍ਹਾਂ 'ਤੇ ਖੂਬ ਕੁਮੈਂਟਸ ਤੇ ਲਾਈਕ ਕੀਤੇ।
ਇਰਾ ਖਾਨ ਨੇ ਜੂਨ ਦੇ ਮਹੀਨੇ 'ਚ ਇਸ ਗੱਲ ਵੱਲ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਮਿਸ਼ਾਲ ਨੂੰ ਡੇਟ ਕਰ ਰਹੀ ਹੈ। ਉਥੇ ਹੀ ਇਕ ਇੰਟਰਵਿਊ 'ਚ ਆਮਿਰ ਖਾਨ ਨੇ ਦੱਸਿਆ ਸੀ ਕਿ ਇਰਾ ਨੂੰ ਫਿਲਮ ਬਣਾਉਣ 'ਚ ਜ਼ਿਆਦਾ ਦਿਲਚਸਪੀ ਹੈ ਅਤੇ ਇਹ ਅਜਿਹਾ ਕਰਦੀ ਨਜ਼ਰ ਆ ਸਕਦੀ ਹੈ।