ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਇਨ੍ਹੀਂ ਦਿਨੀਂ ਫਿਲਮ 'ਅੰਗਰੇਜੀ ਮੀਡੀਅਮ' 'ਚ ਬਿਜ਼ੀ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਹੋ ਰਹੀ ਹੈ। ਆਏ ਦਿਨ ਫਿਲਮ ਦੇ ਸੈੱਟ ਤੋਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇਰਫਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਗੰਨਾ ਖਾਂਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਬੈਠੇ ਡਾਇਰੈਕਟਰ ਹੋਮੀ ਅਦਜਾਨੀਆ ਉਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਕਹਿੰਦੇ ਹਨ ਕਿ ਤੂੰ ਗੰਨਾ ਖਾ ਮੈਂ ਫਿਲਮ ਬਣਾ ਲੈਂਦਾ ਹਾਂ।
ਇਰਫਾਨ ਨੇ ਆਪਣੀ ਅਤੇ ਹੋਮੀ ਦੀ ਇਸ ਤਸਵੀਰ ਨੂੰ ਫਨੀ ਅੰਦਾਜ਼ 'ਚ ਮੀਮਸ ਦੇ ਤੌਰ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਬੀਮਾਰੀ ਦਾ ਇਲਾਜ ਕਰਾਉਣ ਤੋਂ ਬਾਅਦ ਵਾਪਸ ਆਏ ਇਰਫਾਨ ਨੇ ਜਦੋਂ ਪਹਿਲਾ ਸ਼ੂਟ ਕੀਤਾ ਸੀ ਤਾਂ ਪੂਰੀ ਟੀਮ ਭਾਵੁਕ ਹੋ ਗਈ ਸੀ।
ਇਸ ਤੋਂ ਪਹਿਲਾ ਇਰਫਾਨ ਲੰਡਨ 'ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ ਸਨ। ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਇਰਫਾਨ ਦੇ ਕਿਰਦਾਰ ਦਾ ਨਾਮ ਚੰਪਕ ਹੈ।
ਫਿਲਮ 'ਚ ਉਹ ਆਪਣੇ ਦੇਸੀ ਅੰਦਾਜ਼ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਮੰਨੋਰੰਜਨ ਕਰਨ ਵਾਲੇ ਹਨ।