FacebookTwitterg+Mail

ਇੰਟਰਵਿਊ ਦੌਰਾਨ ਸਰੀਰਕ ਸਬੰਧਾਂ 'ਤੇ ਖੁੱਲ੍ਹ ਕੇ ਬੋਲੇ ਬਾਲੀਵੁੱਡ ਖਾਨ

irrfan khan
01 November, 2017 05:24:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਪਹਿਲਾਂ ਸੈਕਸ ਨੂੰ ਲੈ ਕੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਉਹ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਆਪਣੀ ਫਿਲਮ 'ਕਰੀਬ ਕਰੀਬ ਸਿੰਗਲ' ਰਾਹੀ ਦਸਤਕ ਦੇ ਰਹੇ ਹਨ। ਇਰਫਾਨ ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੁੱਝ ਅਜਿਹਾ ਕਹਿ ਗਏ, ਜਿਸ 'ਤੇ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਦਰਅਸਲ, ਜਦੋਂ ਅਸੀਂ ਇਰਫਾਨ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਹੇ # ਕੈਂਪੇਨ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿਰਫ ਸੋਸ਼ਲ ਮੀਡੀਆ 'ਤੇ ਲਿਖਣ ਨਾਲ ਸਮਾਜ ਦੇ ਵਿਚਾਰ ਨਹੀਂ ਬਦਲਣਗੇ। ਸਾਡੇ ਸਮਾਜ ਵਿੱਚ ਲੋਕ ਅੱਜ ਵੀ ਸੈਕਸ ਨੂੰ ਲੈ ਕੇ ਅਲੱਗ ਸੋਚ ਰੱਖਦੇ ਹਨ। ਜਦੋਂ ਤੱਕ ਉਹ ਸੋਚ ਨਹੀਂ ਬਦਲੇਗੀ ਉਦੋਂ ਤੱਕ ਸੈਕਸ਼ੁਅਲ ਹੈਰਾਸਮੈਂਟ ਵਰਗੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਿਲ ਹੈ।
ਦੱਸ ਦੇਈਏ ਕਿ ਇਰਫਾਨ ਖਾਨ ਨਾਲ ਸਾਊਥ ਦੀ ਮੰਨੀ ਪ੍ਰਮੰਨੀ ਅਦਾਕਾਰਾ ਪਾਰਵਤੀ ਵੀ ਇਸ ਫਿਲਮ ਵਿੱਚ ਦਿਖਾਈ ਦੇਵੇਗੀ। ਇਰਫਾਨ ਦਾ ਮੰਨਣਾ ਹੈ ਕਿ ਇਸ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਲੋਕ ਪਾਰਵਤੀ ਦੇ ਫੈਨ ਹੋ ਜਾਣਗੇ ਕਿਉਂਕਿ ਉਹ ਇੱਕ ਬਿਹਤਰੀਨ ਅਦਾਕਾਰਾ ਹੈ। ਇਰਫਾਨ ਨੂੰ ਉਨ੍ਹਾਂ ਦੇ ਦਰਸ਼ਕ ਇੱਕ ਰੋਮਾਂਟਿਕ ਕਿਰਦਾਰ ਵਿੱਚ ਦੇਖਣਾ ਚਾਹੁੰਦੇ ਸਨ ਅਤੇ ਇਰਫਾਨ ਵੀ ਸਹੀ ਸਕ੍ਰਿਪਟ ਦੀ ਤਲਾਸ਼ ਵਿੱਚ ਸਨ। ਉਹ 'ਪੀਕੂ', 'ਲੰਚ-ਬਾਕਸ' ਅਤੇ 'ਹਿੰਦੀ ਮੀਡੀਅਮ' ਵਰਗੀਆਂ ਫਿਲਮਾਂ ਵਿੱਚ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਚੁੱਕੇ ਹਨ। ਇਰਫਾਨ ਹੁਣ ਇਸ ਰੋਮਾਂਟਿਕ ਕਾਮੇਡੀ ਫਿਲਮ ਵਿੱਚ ਕੀ ਜਾਦੂ ਬਿਖੇਰਨਗੇ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।
ਜਾਣਕਾਰੀ ਮੁਤਾਬਕ 'ਕਰੀਬ-ਕਰੀਬ ਸਿੰਗਲ' ਨੂੰ ਤਨੂਜਾ ਚੰਦਰਾ ਡਾਇਰੈਕਟ ਕਰ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 'ਸੰਘਰਸ਼' ਅਤੇ 'ਦੁਸ਼ਮਨ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਫਿਲਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਮਕਾਲੀਨ ਲਵ ਸਟੋਰੀ ਹੈ, ਜਿੱਥੋਂ ਦੇ ਲੋਕ ਇੱਕ ਅਜੀਬ ਜਿਹੀ ਯਾਤਰਾ 'ਤੇ ਨਿਕਲਦੇ ਹਨ ਜੋ ਕਿ ਅਡਵੈਂਚਰ ਵਿੱਚ ਬਦਲ ਜਾਂਦੀ ਹੈ। ਮੈਂ ਸੀਰੀਅਸ ਅਤੇ ਥ੍ਰਿਲਰ ਟਾਈਪ ਦੀਆਂ ਬਹੁਤ ਫਿਲਮਾਂ ਬਣਾਈਆਂ ਹਨ। ਹੁਣ ਜੀਵਨ ਦੇ ਅਨੁਭਵਾਂ ਅਤੇ ਮਸਤੀ ਮਜ਼ਾਕ ਵਾਲੀਆਂ ਫਿਲਮਾਂ ਬਣਾਉਣੀਆਂ ਹਨ।


Tags: Hindi MediumPikuThe LunchboxQarib Qarib SingllePhysical harassmentIrrfan Khanਇਰਫਾਨ ਖਾਨਕਰੀਬ ਕਰੀਬ ਸਿੰਗਲ