FacebookTwitterg+Mail

ਇਰਫਾਨ ਖਾਨ ਸਟਾਰਰ ਫਿਲਮ 'ਕਾਰਵਾਂ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

irrfan khan
27 June, 2018 01:01:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਫਿਲਮ 'ਕਾਰਵਾਂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਕੈਂਸਰ ਦਾ ਇਲਾਜ ਕਰਵਾਉਣ ਲਈ ਦੇਸ਼ ਤੋਂ ਬਾਹਰ ਗਏ ਇਰਫਾਨ ਦੇ ਫੈਨਜ਼ ਲਈ ਇਹ ਟਰੇਲਰ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਟਰੇਲਰ ਬਹੁਤ ਹੀ ਦਿਲਚਸਪ ਹੈ। ਫਿਲਮ ਦੀ ਕਹਾਣੀ ਤਿੰਨ ਅਣਜਾਨ ਲੋਕਾਂ ਦੇ ਆਲ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਅਚਾਨਕ ਮੁਲਾਕਾਤ ਹੁੰਦੀ ਹੈ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਇਰਫਾਨ ਖਾਨ ਦੇ ਦੋਸਤ ਦਲਕੀਰ ਸਲਮਾਨ ਨੂੰ ਅਚਾਨਕ ਇਕ ਦਿਨ ਫੋਨ ਆਉਂਦਾ ਹੈ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਪਿਤਾ ਦੀ ਮ੍ਰਿਤਕ ਦੇਹ ਲੈਣ ਜਦੋਂ ਉਹ ਪਹੁੰਚਦਾ ਹੈ ਤਾਂ ਉਸਨੂੰ ਕਿਸੇ ਮਹਿਲਾ ਦੀ ਮ੍ਰਿਤਕ ਦੇਹ ਮਿਲ ਜਾਂਦੀ ਹੈ। ਇਸ ਤੋਂ ਬਾਅਦ ਇਰਫਾਨ ਅਤੇ ਦਲਕੀਰ ਦੋਵੇਂ ਪਿਤਾ ਦੀ ਮ੍ਰਿਤਕ ਦੇਹ ਨੂੰ ਲੱਭਣ ਲਈ ਨਿਕਲ ਜਾਂਦੇ ਹਨ। ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਅਦਾਕਾਰਾ ਮਿਥਿਲਾ ਪਾਲਕਰ ਨਾਲ ਹੁੰਦੀ ਹੈ। ਇੱਥੋਂ ਹੀ ਤਿੰਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ।

ਦੱਸਣਯੋਗ ਹੈ ਕਿ ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਦਲਕੀਰ ਸਲਮਾਨ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਉੱਥੇ ਹੀ ਮਿਥਿਲਾ ਪਾਲਕਰ ਇਸ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਅਦਾਕਾਰਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Irrfan Khan Karwan Dulquer Salmaan Mithila Palkar Trailer Bollywood Actor

Edited By

Kapil Kumar

Kapil Kumar is News Editor at Jagbani.