FacebookTwitterg+Mail

ਲੰਡਨ ਇੰਡੀਅਨ ਫਿਲਮ ਫੈਸਟੀਵਲ 'ਚ ਇਰਫਾਨ ਖਾਨ ਨੂੰ ਮਿਲਿਆ ਇਹ ਖਾਸ ਸਨਮਾਨ

irrfan khan
01 July, 2018 07:30:17 PM

ਮੁੰਬਈ (ਬਿਊਰੋ)— 'ਦਿ ਨੇਮਸੇਕ', 'ਲਾਈਫ ਆਫ ਪਾਈ' ਅਤੇ 'ਸਲੱਮਡਾਗ ਮਿਲੇਨਿਅਰ' ਵਰਗੀਆਂ ਅੰਤਰ ਰਾਸ਼ਟਰੀ ਫਿਲਮਾਂ 'ਚ ਪਛਾਣ ਬਣਾਉਣ ਵਾਲੇ ਅਭਿਨਤਾ ਇਰਫਾਨ ਖਾਨ ਨੂੰ ਇੱਥੇ ਲੰਡਨ ਇੰਡੀਅਨ ਫਿਲਮ ਫੈਸਟੀਵਲ' (LIFF) 'ਚ ਵਿਸ਼ੇਸ਼ ਆਈਕਨ ਐਵਾਰਡ ਲਈ ਚੁਣਿਆ ਗਿਆ ਹੈ। ਸੂਤਰਾਂ ਮੁਤਾਬਕ ਬੀ. ਐੱਸ. ਆਈ. ਵਲੋਂ ਆਯੋਜਿਤ ਸਮਾਰੋਹ 'ਚ ਕਾਮੇਡੀ 'ਇਰਟਨ ਬਾਈ ਲਾਂਇਸ' ਦਾ ਪ੍ਰਦਰਸ਼ਨ ਰਿਹਾ। ਸ਼ੁੱਕਰਵਾਰ ਰਾਤ ਸਮਾਰੋਹ ਦੀ ਸਮਾਪਤੀ ਦੌਰਾਨ ਜੇਤੂਆਂ ਦਾ ਐਲਾਨ ਹੋਇਆ।

ਲਾਈਫ ਨੇ ਕਿਹਾ ਕਿ ਇਰਫਾਨ ਲੰਡਨ 'ਚ ਨਿਊਰੋਐਂਡੋਕ੍ਰਾਈਨ ਨਿਊਮਰ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨਿੱਜੀ ਤੌਰ 'ਤੇ ਆਪਣਾ ਐਵਾਰਡ ਸਵੀਕਾਰ ਕਰ ਲਿਆ ਹੈ। ਉੱਥੇ ਹੀ ਅਭਿਨੇਤਾ ਮਨੋਜ ਵਾਜਪਾਈ ਨੂੰ 'ਆਈਕਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਮਾਰੋਹ 'ਚ ਬਾਲੀਵੁੱਡ ਦੇ ਹੋਰ ਪੁਰਸਕਾਰ ਜੇਤੂਆਂ 'ਚ ਰਿਚਾ ਚੱਢਾ ਨੂੰ 'ਆਊਟਸਟੈਂਡਿਗ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ 'ਲਵ ਸੋਨਿਆ' 'ਚ ਕੰਮ ਕਰ ਚੁੱਕੀ ਹੈ। ਇਹ ਫਿਲਮ ਸਮਾਰੋਹ ਦੀ ਪਹਿਲੀ ਰਾਤ ਦਿਖਾਈ ਗਈ ਸੀ।


Tags: Irrfan Khan Icon Award London Indian Film Festival Manoj Bajpayee Richa Chadda Bollywood Actor

Edited By

Kapil Kumar

Kapil Kumar is News Editor at Jagbani.