FacebookTwitterg+Mail

ਇਰਫਾਨ ਖਾਨ ਨੇ ਮੀਡੀਆ ਤੋਂ ਬਣਾਈ ਦੂਰੀ, ਵ੍ਹੀਲਚੇਅਰ 'ਤੇ ਆਏ ਨਜ਼ਰ

irrfan khan hides his face as he returns to mumbai
14 September, 2019 04:27:23 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਇਰਫਾਨ ਖਾਨ ਕੁਝ ਦਿਨ ਪਹਿਲਾਂ ਆਪਣੀ ਆਉਣ ਵਾਲੀ ਫਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਲੰਡਨ 'ਚ ਸਨ। ਸ਼ੁੱਕਰਵਾਰ ਦੀ ਰਾਤ ਉਹ ਲੰਡਨ ਤੋਂ ਵਾਪਸ ਭਾਰਤ ਪਰਤ ਆਏ ਹਨ। ਮੁੰਬਈ ਏਅਰਪੋਰਟ 'ਤੇ ਇਰਫਾਨ ਖਾਨ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਅਤੇ ਸਿਰ 'ਤੇ ਟੋਪੀ ਪਾਈ ਸੀ। ਹਾਲਾਂਕਿ ਉਹ ਕੈਮਰਿਆਂ ਤੋਂ ਬਚਦੇ ਹੋਏ ਵੀ ਨਜ਼ਰ ਆਏ, ਜਿਸ ਤੋਂ ਲੱਗਦਾ ਸੀ ਕਿ ਇਰਫਾਨ ਹਾਲੇ ਵੀ ਨਹੀਂ ਚਾਹੁੰਦੇ ਕਿ ਉਹ ਕੈਮਰੇ 'ਚ ਕੈਦ ਹੋਣ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਵ੍ਹੀਲਚੇਅਰ 'ਤੇ ਇਰਫਾਨ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੀ ਬੀਮਾਰੀ ਤੋਂ ਹਾਲੇ ਉਭਰ ਰਹੇ ਹਨ।


ਦੱਸ ਦਈਏ ਕਿ ਇਰਫਾਨ ਖਾਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਕੈਂਸਰ ਵਰਗੀ ਬੀਮਾਰੀ ਨਾਲ ਲੜ ਰਹੇ ਹਨ। ਇਸ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਧੱਕਾ ਲਗਾ ਸੀ। ਇਸ ਤੋਂ ਬਾਅਦ ਉਹ ਆਪਣੀ ਬੀਮਾਰੀ ਦਾ ਇਲਾਜ਼ ਕਰਵਾਉਣ ਲਈ ਵਿਦੇਸ਼ ਚਲੇ ਗਏ ਸਨ। ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਦਾ ਕਹਿਣਾ ਹੈ ਕਿ ਇਰਫਾਨ ਆਪਣੀ ਟਾਪ ਫਾਰਮ 'ਚ ਹਨ ਅਤੇ ਬਹੁਤ ਜਲਦ ਉਹ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜਿਹੜੇ ਕਿ ਯਾਦਗਾਰ ਹੋਣਗੇ।

 
 
 
 
 
 
 
 
 
 
 
 
 
 

#irfankhan snapped as he arrives in Mumbai early morning #getwellsoon #instadaily #ManavManglani

A post shared by Manav Manglani (@manav.manglani) on Sep 13, 2019 at 8:40pm PDT


Tags: Irrfan KhanMumbai AirportAngrezi MediumUKNEUROBollywood Celebrity

Edited By

Sunita

Sunita is News Editor at Jagbani.