ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਤੋਂ ਹਾਲ ਹੀ 'ਚ ਇਕ ਦੁੱਖਭਰੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਅਭਿਨੇਤਾ ਇਰਫਾਨ ਖਾਨ ਨੂੰ ਬ੍ਰੇਨ ਕੈਂਸਰ ਦਾ ਪਤਾ ਲੱਗਾ ਹੈ। ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜੈਪੁਰ ਦੇ ਰਹਿਣ ਵਾਲੇ ਇਰਫਾਨ ਨੂੰ ਗਲਿਓਬਲਾਸਟੋਮਾ ਮਲਟੀਫੌਰਮੇ (ਜੀ. ਬੀ. ਐੱਮ.) ਗ੍ਰੇਡ 4 ਹੈ।

ਜਾਣਕਾਰੀ ਮੁਤਾਬਕ ਹੈ ਕਿ ਲੋਖੰਡਵਾਲਾ ਦੇ ਕੋਲ੍ਹ ਮਡ ਆਈਲੈਂਡ 'ਚ ਇਰਫਾਨ ਖਾਨ ਦਾ ਅਪਾਰਟਮੈਂਟ ਹੈ, ਉਹ ਆਪਣੀ ਪਤਨੀ ਸੁਤਾਪਾ ਅਤੇ ਬੇਟੇ ਬਾਬੀਲ ਤੇ ਆਯਾਨ ਖਾਨ ਨਾਲ ਉੱਥੇ ਰਹਿੰਦੇ ਹਨ।

ਇੰਟੀਰੀਅਰ ਡਿਜ਼ਾਈਨਰ ਸ਼ਬਨਮ ਗੁਪਤਾ ਨੇ ਇਰਫਾਨ ਦੀ ਪਸੰਦ ਮੁਤਾਬਕ ਉਨ੍ਹਾਂ ਦੇ ਘਰ ਨੂੰ ਸਜਾਇਆ ਹੈ।

ਇਰਫਾਨ ਦੇ ਪੰਜਵੇਂ ਫਲੋਰ 'ਤੇ ਸਥਿਤ ਅਪਾਰਟਮੈਂਟ 'ਚ ਜਿਵੇਂ ਹੀ ਲਿਫਟ ਰੁੱਕਦੀ ਹੈ ਤਾਂ ਸਾਹਮਣੇ ਇਕ ਬਲੈਕ, ਬਲਿਊ ਤੇ ਵਾਈਟ ਫੁੱਲਾਂ ਦੀ ਕੱਟਆਊਟ ਡਿਜ਼ਾਈਨ ਵੀ ਲੱਗੀ ਹੋਈ ਹੈ।

ਅੰਦਰੋਂ ਘਰ 'ਚ ਸਫੈਦ ਰੰਗ ਦਾ ਇੰਟੀਰੀਅਰ ਇਸਤੇਮਾਲ ਕੀਤਾ ਗਿਆ ਹੈ ਤੇ ਹਰ ਵਿਅਕਤੀ ਲਈ ਵੱਖ-ਵੱਖ ਲਗਜ਼ਰੀ ਰੂਮਸ ਬਣੇ ਹੋਏ ਹਨ।

ਲੀਵਿੰਗ ਰੂਮ, ਸਟੱਡੀ ਰੂਮ, ਗੇਮਿੰਗ ਜ਼ੋਨ ਆਦਿ ਸਹੂਲਤਾਂ ਨੂੰ ਧਿਆਨ ਰੱਖਦੇ ਹੋਏ ਉਨ੍ਹਾਂ ਦੇ ਘਰ ਨੂੰ ਡਿਜ਼ਾਈਨ ਕੀਤਾ ਗਿਆ ਹੈ।
