FacebookTwitterg+Mail

ਕੀ ਬੱਚਨ ਪਰਿਵਾਰ ਘਰ ਮੁੜ ਗੂੰਜਣਗੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ? ਤਸਵੀਰ ਵਾਇਰਲ

is aishwarya rai bachchan pregnant with second child
25 March, 2019 10:27:29 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਮਨਾ ਰਹੀ ਹੈ। ਇਸ ਵੈਕਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ ਨੂੰ ਦੇਖ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਬੱਚਨ ਪਰਿਵਾਰ ਨੂੰਹ ਮੁੜ ਗਰਭਵਤੀ ਹੈ। ਹੁਣ ਬੱਚਨ ਪਰਿਵਾਰ ਦੇ ਇਕ ਕਰੀਬੀ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕੀਤਾ ਹੈ। ਐਸ਼ਵਰਿਆ ਰਾਏ ਬੱਚਨ ਦੇ ਕਰੀਬੀ ਨੇ ਪ੍ਰੈਗਨੈਂਸੀ ਦੀਆਂ ਇਨ੍ਹਾਂ ਖਬਰਾਂ ਨੂੰ ਬਕਵਾਸ ਦੱਸਿਆ ਹੈ। ਐਸ਼ਵਰਿਆ ਰਾਏ ਬੱਚਨ ਦੇ ਕਰੀਬੀ ਮੁਤਾਬਕ ਤਸਵੀਰ ਨੂੰ ਗਲਤ ਐਂਗਲ ਨਾਲ ਲਿਆ ਗਿਆ ਸੀ। ਐਸ਼ਵਰਿਆ ਦੂਜੀ ਵਾਰ ਪ੍ਰੈਗਨੈਂਟ ਨਹੀਂ ਹੈ। ਤਸਵੀਰ 'ਚ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਸਮੁੰਦਰ ਕਿਨਾਰੇ ਘੁੰਮਦੇ ਨਜ਼ਰ ਆ ਰਹੇ ਹੈਸ਼ ਐਸ਼ਵਰਿਆ ਕੈਜ਼ੁਅਲ ਟੀ-ਸ਼ਰਟ ਤੇ ਸ਼ਾਟਸ 'ਚ ਨਜ਼ਰ ਆ ਰਹੀ ਹੈ ਅਤੇ ਉਥੇ ਹੀ ਅਭਿਸ਼ੇਕ ਬੱਚਨ ਵ੍ਹਾਈਟ ਕਲਰ ਦੀ ਟੀ-ਸ਼ਰਟ ਤੇ ਸ਼ਾਟਸ 'ਚ ਦਿਸ ਰਹੇ ਹਨ। 

 

ਤਸਵੀਰ 'ਚ ਐਸ਼ਵਰਿਆ ਦਾ ਪੇਟ ਕਾਫੀ ਵੱਡਾ ਨਜ਼ਰ ਆਇਆ

ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ 'ਚ ਐਸ਼ਵਰਿਆ ਦਾ ਪੇਟ ਕਾਫੀ ਵੱਡਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਫੈਨਜ਼ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਐਸ਼ਵਰਿਆ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਹਾਲਾਂਕਿ ਹੁਣ ਬੱਚਨ ਪਰਿਵਾਰ ਦੇ ਕਰੀਬੀ ਦੇ ਬਿਆਨ ਨੇ ਇਨ੍ਹਾਂ ਖਬਰਾਂ 'ਤੇ ਵਿਰਾਮ ਲਾ ਦਿੱਤਾ ਹੈ। 

Punjabi Bollywood Tadka

2011 'ਚ ਦਿੱਤਾ ਸੀ ਬੇਟੀ ਆਰਾਧਿਆ ਨੂੰ ਜਨਮ

ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦਾ ਵਿਆਹ ਸਾਲ 2007 'ਚ ਹੋਇਆ ਸੀ। ਇਸ ਤੋਂ ਬਾਅਦ ਐਸ਼ਵਰਿਆ ਨੇ ਨਵੰਬਰ 2011 'ਚ ਬੇਟੀ ਆਰਾਧਿਆ ਨੂੰ ਜਨਮ ਦਿੱਤਾ ਸੀ। ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦੇ ਵਿਆਹ 'ਚ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਨਾਲ ਧੀ ਆਰਾਧਿਆ ਬੱਚਨ ਵੀ ਮੌਜ਼ੂਦ ਸੀ। 

Punjabi Bollywood Tadka

ਸਾਹਿਰ ਲੁਧਿਆਣਵੀ ਦੀ ਬਾਇਓਪਿਕ 'ਚ ਕਰ ਸਕਦੇ ਹਨ ਕੰਮ

ਖਬਰਾਂ ਮੁਤਾਬਕ, ਸੰਜੇ ਲੀਲਾ ਭੰਸਾਲੀ ਸਾਹਿਰ ਲੁਧਿਆਣਵੀ ਦੀ ਬਾਇਓਪਿਕ ਦੀ ਯੋਜਨਾ ਬਣਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਸੰਜੇ ਲੀਲਾ ਭੰਸਾਲੀ ਨੇ ਇਸ ਫਿਲਮ ਲਈ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਨੂੰ ਅਪ੍ਰੋਚ ਕੀਤਾ ਗਿਆ ਹੈ। ਐਸ਼ਵਰਿਆ ਬੱਚਨ ਇਸ ਬਾਇਓਪਿਕ 'ਚ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾ ਸਕਦੀ ਹੈ।

Punjabi Bollywood Tadka


Tags: Aishwarya Rai BachchanPregnantSecond ChildAbhishek BachchanAaradhya BachchanAkash AmbaniShloka MehtaMumbai

Edited By

Sunita

Sunita is News Editor at Jagbani.