ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਹੀ ਸੁਨੀਲ ਸ਼ੈਟੀ ਨੇ ਆਪਣਾ 57ਵਾਂ ਜਨਮਦਿਨ ਮਨਾਇਆ ਹੈ। ਸੁਨੀਲ ਦੀ ਧੀ ਆਥਿਆ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਬੇਹੱਦ ਪਿਆਰੀ ਤਸਵੀਰ ਸ਼ੇਅਰ ਕਰਕੇ ਪਾਪਾ ਸੁਨੀਲ ਨੂੰ ਵਿਸ਼ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਸ ਤਸਵੀਰ ਨੂੰ ਬਾਲੀਵੁੱਡ ਦੇ ਨਾਲ ਕੈਨੇਡੀਅਨ ਰੈਪਰ ਡ੍ਰੈਕ ਨੇ ਵੀ ਕੁਮੈਂਟ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਹਰ ਕੋਈ ਸੋਚ ਰਿਹਾ ਹੈ ਕਿ ਆਖਿਰ ਦੋਵਾਂ 'ਚ ਕੀ ਰਿਸ਼ਤਾ ਹੈ? ਆਥਿਆ ਦੀ ਪੋਸਟ 'ਤੇ ਪਹਿਲਾਂ ਡ੍ਰੈਕ ਨੇ ਕੁਮੈਂਟ ਕੀਤਾ 'ਲੈਜ਼ੇਂਡ' ਜਿਸ ਦਾ ਜਵਾਬ ਆਥਿਆ ਨੇ ਬੱਲੂ ਕਲਰ ਦੀ ਦਿਲ ਵਾਲੀ ਇਮੋਜ਼ੀ ਸ਼ੇਅਰ ਕਰਕੇ ਕੀਤਾ।
ਇਸ ਤੋਂ ਬਾਅਦ ਵਰੁਣ ਧਵਨ ਨੇ ਕੁਮੈਂਟ ਕੀਤਾ ਕਿ ਕਿਤੇ ਤੁਸੀਂ ਹੀ ਤਾਂ ਉਹ 'ਕਿਕੀ' ਨਹੀਂ ਹੋ? ਰੈਪਰ ਬ੍ਰੈਕ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਕਿਕੀ' ਕਾਪੀ ਫੇਮਸ ਹੋਇਆ ਸੀ, ਜਿਸ ਕਾਰਨ ਵਰੁਣ ਨੇ ਇਹ ਕੁਮੈਂਟ ਕੀਤਾ ਹੈ। ਇਸ ਤੋਂ ਬਾਅਦ ਹਰ ਕਿਸੇ ਨੂੰ ਲੱਗ ਰਿਹਾ ਹੈ ਕੀ ਸ਼ਾਇਦ ਆਥਿਆ-ਡ੍ਰੈਕ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਆਥਿਆ ਤੇ ਡ੍ਰੈਕ ਇਕ-ਦੂਜੇ ਨੂੰ ਲਾਸ ਏਂਜਲਸ 'ਚ ਹੋਈ ਪਾਰਟੀ 'ਚ ਮਿਲੇ ਸੀ। ਦੋਵਾਂ 'ਚ ਉੱਥੇ ਹੀ ਚੰਗੀ ਦੋਸਤੀ ਹੋ ਗਈ ਤੇ ਇਕ-ਦੂਜੇ ਨੂੰ ਹੁਣ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਫਾਲੋ ਕਰਦੇ ਹਨ। ਜਲਦ ਹੀ ਆਥਿਆ ਆਪਣੇ ਇਸ ਖਾਸ ਦੋਸਤ ਨਾਲ ਸਮਾਂ ਬਿਤਾਉਣ ਲਈ ਲਾਸ ਏਂਜਲਸ ਜਾ ਸਕਦੀ ਹੈ।