FacebookTwitterg+Mail

'ਬਿੱਗ ਬੌਸ 13' ਨੇ ਕਰਵਾ ਦਿੱਤਾ ਇਨ੍ਹਾਂ ਜੋੜਿਆਂ ਦਾ ਬ੍ਰੇਕਅਪ, ਟੁੱਟੇ ਬਣੇ ਰਿਸ਼ਤੇ

is bigg boss 13 is the reason behind himanshi paras akanksha breakup
27 February, 2020 02:46:57 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਹਮੇਸ਼ਾ ਤੋਂ ਤਮਾਮ ਰਿਸ਼ਤਿਆਂ ਦੇ ਬਣਨ ਅਤੇ ਵਿਗੜਨ ਦਾ ਗਵਾਹ ਰਿਹਾ ਹੈ। ਸੀਜ਼ਨ 1 ਤੋਂ ਲੈ ਕੇ ਸੀਜ਼ਨ 13 ਤੱਕ ਇਸ ਘਰ 'ਚ ਕਈ ਰਿਸ਼ਤੇ ਤੇ ਕਈ ਦੋਸਤ ਬਣੇ ਅਤੇ ਕਈ ਦੋਸਤੀਆਂ ਟੁੱਟੀਆਂ ਹਨ। ਇਸ ਸੀਜ਼ਨ ਯਾਨੀਕਿ 'ਬਿੱਗ ਬੌਸ 13' 'ਚ ਵੀ ਅਜਿਹਾ ਬਹੁਤ ਕੁਝ ਦੇਖਣ ਨੂੰ ਮਿਲਿਆ, ਜਿੱਥੇ ਘਰ 'ਚ ਦੋਸਤੀ ਹੋਈ ਤੇ ਲਵ ਸਟੋਰੀ ਸ਼ੁਰੂ ਹੋਈ ਅਤੇ ਉਸ ਦਾ ਅੰਤ ਵੀ ਇੱਥੇ ਹੋ ਗਿਆ ਪਰ ਇਹ ਕਿਹਾ ਜਾਵੇ ਕਿ ਇਸ ਘਰ 'ਚ ਜਿੰਨੇ ਰਿਸ਼ਤੇ ਬਣਾਏ ਨਹੀਂ ਉਨੇ ਤੋੜ ਦਿੱਤੇ ਤਾਂ ਸ਼ਾਇਦ ਇਹ ਕਹਿਣਾ ਗਲਤ ਨਹੀਂ ਹੋਵੇਗਾ।

ਹਿਮਾਂਸ਼ੀ ਖੁਰਾਨਾ
ਮਸ਼ਹੂਰ ਮਾਡਲ ਤੇ ਪੰਜਾਬੀ ਗਾਇਕਾ ਹਿਮਾਂਸ਼ੀ ਖੁਰਾਨਾ ਨੇ ਜਦੋਂ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ ਤਾਂ ਉਦੋਂ ਉਨ੍ਹਾਂ ਨੇ ਸਾਫ ਦੱਸਿਆ ਸੀ ਕਿ ਉਹ ਰਿਲੇਸ਼ਨਸ਼ਿਪ 'ਚ ਹੈ। ਆਪਣੇ ਪ੍ਰੇਮੀ ਦਾ ਨਾਂ ਉਨ੍ਹਾਂ ਨੇ ਚਾਓ ਦੱਸਿਆ ਸੀ। ਇਹ ਜਾਣਨ ਤੋਂ ਬਾਅਦ ਵੀ ਉਨ੍ਹਾਂ ਨੂੰ ਆਸਿਮ ਰਿਆਜ਼ ਨੇ ਪ੍ਰਪੋਜ਼ ਕੀਤਾ ਹਾਲਾਂਕਿ ਹਿਮਾਂਸ਼ੀ ਨੇ ਆਸਿਮ ਦਾ ਪ੍ਰਪੋਜ਼ਲ ਮਨਜ਼ੂਰ ਨਹੀਂ ਕੀਤਾ ਪਰ ਸ਼ੋਅ ਤੋਂ ਨਿਕਲਣ ਦੇ ਕੁਝ ਦਿਨਾਂ ਤੋਂ ਬਾਅਦ ਇਸ ਗੱਲ ਦੀ ਐਲਾਨ ਕਰ ਦਿੱਤਾ ਕਿ ਉਨ੍ਹਾਂ ਦਾ ਚਾਓ ਨਾਲ ਬ੍ਰੇਕਅਪ ਹੋ ਗਿਆ ਹੈ ਤੇ ਹੁਣ ਉਹ ਆਸਿਮ ਦਾ ਇੰਤਜ਼ਾਰ ਕਰ ਰਹੀ ਹੈ।

ਪਾਰਸ ਛਾਬੜਾ-ਆਕਾਂਸ਼ਾ ਪੁਰੀ
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਟਾਪ 6 ਮੁਕਾਬਲੇਬਾਜ਼ ਪਾਰਸ ਛਾਬੜਾ ਤੇ ਆਕਾਂਸ਼ਾ ਪੁਰੀ ਦੀ ਲਵ ਸਟੋਰੀ ਕਾਫੀ ਸੁਰਖੀਆਂ 'ਚ ਰਹੀ। ਹਾਲਾਂਕਿ ਸ਼ੋਅ 'ਚ ਪਾਰਸ ਨੂੰ ਕਈ ਵਾਰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਆਕਾਂਸ਼ਾ ਨਾਲ ਬ੍ਰੇਕਅਪ ਕਰਨਾ ਚਾਹੁੰਦੇ ਹਨ ਪਰ ਉਹ ਹੀ ਉਨ੍ਹਾਂ ਨੂੰ ਨਹੀਂ ਛੱਡਦੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਵੀ ਆਕਾਂਸ਼ਾ ਉਨ੍ਹਾਂ ਨੂੰ ਸਪੋਰਟ ਕਰਦੀ ਰਹੀ ਪਰ ਪਾਰਸ ਤੇ ਮਾਹਿਰਾ ਸ਼ਰਮਾ ਦੀਆਂ ਵਧਦੀਆਂ ਨਜ਼ਦੀਕੀਆਂ ਆਕਾਂਸ਼ਾ ਨੂੰ ਰੜਕਣ ਲੱਗੀਆਂ ਤੇ ਪਾਰਸ ਨੂੰ ਵੀ ਆਕਾਂਸ਼ਾ ਦੀਆਂ ਕੁਝ ਗੱਲਾਂ ਜੋ ਉਨ੍ਹਾਂ ਨੂੰ ਸ਼ੋਅ ਦੌਰਾਨ ਪਤਾ ਲੱਗੀਆਂ ਉਹ ਚੰਗੀਆਂ ਨਹੀਂ ਸਨ। ਸ਼ੋਅ ਤੋਂ ਬਾਹਰ ਆਉਂਦੇ ਹੀ ਪਾਰਸ ਨੇ ਕਹਿ ਦਿੱਤਾ ਕਿ ਉਨ੍ਹਾਂ ਦਾ ਤੇ ਆਕਾਂਸ਼ਾ ਦਾ ਹੁਣ ਕੋਈ ਭਵਿੱਖ ਨਹੀਂ ਹੈ।


Tags: Himanshi KhuranaChaoParas ChhabraMahira SharmaAkanksha Puri

About The Author

sunita

sunita is content editor at Punjab Kesari