FacebookTwitterg+Mail

ਕੁਝ ਮਿੰਟਾਂ 'ਚ ਸੜ ਕੇ ਸੁਵਾਹ ਹੋਏ ਕਿਲੇ ਨਾਲ ਅਕਸ਼ੈ ਨੂੰ ਹੋਇਆ 18 ਕਰੋੜ ਦਾ ਨੁਕਸਾਨ

is this what went wrong on akshay kumar s kesari set
10 May, 2018 04:58:31 PM

ਮੁੰਬਈ(ਬਿਊਰੋ)— ਮਹਾਰਾਸ਼ਟਰ ਸਥਿਤ ਵਾਈ 'ਚ ਬਣੇ ਫਿਲਮ 'ਕੇਸਰੀ' ਦੇ ਸੈੱਟ 'ਤੇ ਭਿਆਨਕ ਅੱਗ ਲੱਗ ਜਾਣ ਤੋਂ 2 ਹਫਤੇ ਬਾਅਦ ਨੁਕਸਾਨ ਦਾ ਆਨੁਮਾਨ ਸਾਹਮਣੇ ਆਇਆ ਹੈ। ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਕੇਸਰੀ' ਦੇ ਸਾਰਾਗੜੀ ਵਾਲੇ ਕਿਲੇ ਦੇ ਸੈੱਟ 'ਤੇ ਲੱਗੀ ਅੱਗ ਨਾਲ ਟੀਮ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਸੂਤਰਾਂ ਮੁਤਾਬਕ ਸੈੱਟ 'ਤੇ ਅੱਗ ਲੱਗਣ ਨਾਲ ਕੁਲ 18 ਕਰੋੜ ਦਾ ਨੁਕਸਾਨ ਹੋਇਆ ਹੈ। 24 ਅਪ੍ਰੈਲ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਸਿਰਫ ਕਿਲੇ ਦੀ ਦੀਵਾਰ ਨੂੰ ਧਮਾਕੇ ਨਾਲ ਉਡਾਣਾ ਸੀ ਪਰ ਹਵਾ ਤੇਜ ਹੋਣ ਕਾਰਨ ਛੋਟੀ ਜਿਹੀ ਚਿਗਾਰੀ ਨੇ ਪੂਰੇ ਕਿਲੇ ਨੂੰ ਅੱਗ ਦੀ ਲਪੇਟ 'ਚ ਲੈ ਲਿਆ ਤੇ ਕੁਝ ਮਿੰਟਾਂ 'ਚ ਪੂਰਾ ਕਿਲਾ ਸੜ੍ਹ ਕੇ ਸੁਵਾਹ ਹੋ ਗਿਆ ਸੀ।

ਸੂਤਰਾਂ ਦੀ ਮੰਨੀਏ ਤਾਂ ਸੈੱਟ 'ਤੇ ਸਾਮਾਨ ਤੋਂ ਲੈ ਕੇ ਸਾਰੇ ਲੋਕਾਂ ਦਾ ਬੀਮਾ ਕੀਤਾ ਗਿਆ ਸੀ ਪਰ ਜਦੋਂ ਬੀਮਾ ਕੰਪਨੀ ਨੂੰ ਕਲੇਮ ਲਈ ਨੁਕਸਾਨ ਦਾ ਬਿਓਰਾ ਦਿੱਤਾ ਗਿਆ ਤਾਂ ਉਹ ਕਰਿਊ ਮੈਂਬਰ ਦੀ ਲਾਪਰਵਾਹੀ ਦੱਸਣ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈੱਟ 'ਤੇ ਸੁਰੱਖਿਆ ਦਾ ਚੰਗੇ ਇਤਜ਼ਾਮ ਨਹੀਂ ਕੀਤੇ ਗਏ ਸਨ। ਅੱਗ ਤੋਂ ਬਚਣ ਲਈ ਸੈੱਟ 'ਤੇ ਸਿਰਫ ਪਾਣੀ ਦੇ ਟੈਂਕਰ ਸਨ। ਇਸ ਦੇ ਚੱਲਦੇ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬੀਮਾ ਕੰਪਨੀ ਪ੍ਰੋਡਕਸ਼ਨ ਹਾਊਸ ਨੂੰ ਇਸ ਨੁਕਸਾਨ ਦੀ ਭਰਪਾਈ ਕਰਦੀ ਹੈ ਜਾਂ ਨਹੀਂ। ਇਸ ਫਿਲਮ ਨੂੰ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਕੋ-ਪ੍ਰੋਡਿਊਸ ਕਰ ਰਹੀ ਹੈ।


Tags: Akshay KumarKesariclimax Karan JoharDharma ProductionsAnurag Singh

Edited By

Sunita

Sunita is News Editor at Jagbani.