ਮੁੰਬਈ— ਕਈ ਫਲਾਪ ਫਿਲਮਾਂ ਦੇਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਫਿਰ ਤੋਂ ਸਲਮਾਨ ਖਾਨ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੀ ਅਗਲੀ ਫਿਲਮ 'ਟਾਈਗਰ ਜ਼ਿੰਦਾ ਹੈ' ਹੋਵੇਗੀ। ਇਸ 'ਤੇ ਨਾਲ ਉਨ੍ਹਾਂ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਲਈ ਵੀ ਸਾਈਨ ਕੀਤਾ ਗਿਆ ਹੈ।
ਕੈਟਰੀਨਾ ਤੋਂ ਇਲਾਵਾ ਉਨ੍ਹਾਂ ਦੀ ਇਕ ਭੈਣ ਇਜ਼ਾਬੇਲ ਅੱਜ-ਕੱਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕੈਟਰੀਨਾ ਕੈਫ ਕੁੱਲ 6 ਭੈਣਾਂ ਹਨ ਅਤੇ ਇਕ ਭਰਾ ਮਾਈਕਲ ਵੀ ਹੈ। ਕੈਟਰੀਨਾ ਦੀ ਸਭ ਤੋਂ ਛੋਟੀ ਭੈਣ ਇਜ਼ਾਬੇਲ ਕੈਫ ਫੈਸ਼ਨ ਵਰਲਡ 'ਚ ਕਾਫੀ ਮਸ਼ਹੂਰ ਹੈ। ਮਾਡਲ ਤੋਂ ਇਲਾਵਾ ਉਹ ਇਕ ਅਦਾਕਾਰਾ ਵੀ ਹੈ।
ਇਜ਼ਾਬੇਲ ਸੋਸ਼ਲ ਮੀਡੀਆ 'ਤੇ ਆਪਣੀ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਜਾਬੇਲ ਕੈਟਰੀਨਾ ਤੋਂ ਵੀ ਵੱਧ ਖੂਬਸੂਰਤ ਹੈ। ਸੋਸ਼ਲ ਮੀਡੀਆ 'ਤੇ ਇਜ਼ਾਬੇਲ ਦਾ ਗਜ਼ਬ ਦੀ ਫੈਨ ਫਾਲੋਇੰਗ ਹੈ। ਇਜ਼ਾਬੇਲ ਉਸ ਸਮੇਂ ਚਰਚਾ 'ਚ ਆ ਗਈ ਸੀ, ਜਦੋਂ ਉਨ੍ਹਾਂ ਦਾ ਇਕ ਐੱਮ. ਐੱਮ. ਐੱਸ. ਵਾਇਰਲ ਹੋ ਗਿਆ ਸੀ।
ਇਹ ਇਕ ਸੈਕਸ ਵੀਡੀਓ ਸੀ, ਜਿਸ 'ਚ ਉਸ ਲੜਕੀ ਨੂੰ ਕੈਟਰੀਨਾ ਦੀ ਭੈਣ ਇਜ਼ਾਬੇਲ ਦੱਸਿਆ ਗਿਆ ਸੀ। ਇਸ ਵੀਡੀਓ ਦੀ ਦੋ ਡੀ. ਵੀ. ਡੀ. ਮਾਰਕੇਟ 'ਚ ਆਈ ਸੀ ਉਸ 'ਤੇ ਵੀ ਇਜ਼ਾਬੇਲ ਕੈਫ ਲਿਖਿਆ ਹੋਇਆ ਸੀ ਪਰ ਬਾਅਦ 'ਚ ਕੈਟਰੀਨਾ ਅਤੇ ਉਨ੍ਹਾਂ ਦੀ ਮਾਂ ਨੇ ਸਾਹਮਣੇ ਆ ਕੇ ਸਫਾਈ ਦਿੱਤੀ ਸੀ ਕਿ ਵੀਡੀਓ 'ਚ ਉਨ੍ਹਾਂ ਦੀ ਦਿਖ ਰਹੀ ਲੜਕੀ ਇਜ਼ਾਬੇਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਜ਼ਾਬੇਲ ਦੇ ਬਾਲੀਵੁੱਡ 'ਚ ਐਂਟਰੀ ਲੈਣ ਦੀਆਂ ਕਾਫੀ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ। ਅਜਿਹੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ ਕਿ ਕੈਟਰੀਨਾ ਖੁਦ ਆਪਣੀ ਭੈਣ ਨੂੰ ਲਾਂਚ ਕਰੇਗੀ। ਉਨ੍ਹਾਂ ਦੀ ਫਿਲਮ 'ਡਾ. ਕੈਬੀ' ਨੂੰ ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀ। ਇਜ਼ਾਬੇਲ ਆਪਣੇ ਭੈਣ ਦੇ ਨਾਲ ਕਈ ਬਾਲੀਵੁੱਡ ਇਵੈਂਟ 'ਚ ਵੀ ਨਜ਼ਰ ਆ ਚੁੱਕੀ ਹੈ।