ਮੁੰਬਈ— ਪਿਛਲੇ ਦਿਨੀਂ ਰਿਲਾਇੰਸ ਅਤੇ ਜੀਓ ਦੀ ਬੋਰਡ ਮੀਟਿੰਗ 'ਚ ਸ਼ਾਮਲ ਭਾਰਤ ਦੀ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਛੇਤੀ ਬਾਲੀਵੁੱਡ 'ਚ ਐਂਟਰੀ ਲੈ ਰਹੀ ਹੈ। ਉਹ ਫਿਲਮ 'ਚ ਐਕਟਿੰਗ ਨਹੀਂ ਬਲਕਿ ਪ੍ਰੋਡਿਊਸ ਕਰਦੀ ਨਜ਼ਰ ਆਵੇਗੀ।

ਜਾਣਕਾਰੀ ਮੁਤਾਬਕ ਮੂਵੀ ਦਾ ਨਾਂ 'ਬੈਟਲ ਆਫ ਸਾਰਾਗੜ੍ਹੀ' ਹੈ। ਇਸ ਫਿਲਮ ਨੂੰ ਕਰਨ ਜੌਹਰ ਪਹਿਲਾ ਸਲਮਾਨ ਖਾਨ ਦੇ ਨਾਲ ਨਿਰਮਾਣ ਕਰਨ ਵਾਲੇ ਸਨ ਪਰ ਕਿਸੇ ਕਾਰਨ ਉਹ ਇੱਕਠੇ ਕੰਮ ਨਹੀਂ ਕਰ ਸਕੇ। ਰਿਪੋਰਟਜ਼ ਮੁਤਾਬਕ ਇਸ ਫਿਲਮ 'ਚ ਅਕਸ਼ੇ ਕੁਮਾਰ ਲੀਡ ਰੋਲ 'ਚ ਹਨ।

ਕੁਝ ਸਮੇਂ ਪਹਿਲਾਂ ਕਰਨ ਦੇ ਘਰ 'ਚ ਅਕਸ਼ੇ ਅਤੇ ਈਸ਼ਾ ਅੰਬਾਨੀ ਦੀ ਮੀਟਿੰਗ ਹੋਈ ਸੀ, ਉਸ ਸਮੇਂ ਈਸ਼ਾ ਨੇ ਇਸ ਪ੍ਰੋਜੈਕਟ ਦੇ ਬਾਰੇ 'ਚ ਹਾਮੀ ਭਰੀ ਸੀ। ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਜ਼ ਮੁਤਾਬਕ ਕਰਨ ਜੌਹਰ, ਅਕਸ਼ੇ ਕੁਮਾਰ ਅਤੇ ਰੇਸ਼ਮਾ ਸ਼ੈਟੀ ਦੀ ਫਾਈਨਲ ਮੀਟਿੰਗ 29 ਅਗਸਤ ਨੂੰ ਅਕਸ਼ੇ ਦੇ ਘਰ ਹੋਈ ਸੀ।

ਬੈਟਲ ਆਫ ਸਾਰਾਗੜ੍ਹੀ 'ਤੇ ਕਰਨ-ਅਕਸ਼ੇ ਤੋਂ ਇਲਾਵਾ ਰਾਜਕੁਮਾਰ ਸੰਤੋਸ਼ੀ ਅਤੇ ਅਜੇ ਦੇਵਗਨ ਵੀ ਫਿਲਮ ਬਣਾ ਰਹੇ ਹਨ। ਫਿਲਮ 'ਚ ਅਜੇ 36 ਸਿੱਖ ਰੈਜ਼ੀਮੈਂਟ ਦੇ 21 ਜਵਾਨਾਂ ਦੇ 10 ਹਜ਼ਾਰ ਅਫਗਾਨ ਸਿਪਾਹੀਆਂ ਨਾਲ ਟੱਕਰ ਲੈਣਗੇ। ਇਸ ਦੇ ਨਾਲ ਹੀ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਜਿੱਤਣ ਦੀ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇਸ ਮੂਵੀ ਨੂੰ ਫਿਲਮਾਇਆ ਜਾ ਰਿਹਾ ਹੈ।
