FacebookTwitterg+Mail

Video: ਈਸ਼ਾ ਅੰਬਾਨੀ ਦੇ ਵਿਆਹ 'ਚ ਅਮਿਤਾਭ ਨੇ ਨਿਭਾਈ ਇਹ ਖਾਸ ਰਸਮ

isha ambani
14 December, 2018 10:36:58 AM

ਮੁੰਬਈ(ਬਿਊਰੋ)— ਮੁਕੇਸ਼ ਅਤੇ ਨੀਤਾ ਅੰਬਾਨੀ ਉਸ ਸਮੇਂ ਬੇਹੱਦ ਭਾਵੁਕ ਹੋ ਗਏ, ਜਦੋਂ ਉਨ੍ਹਾਂ ਨੇ ਆਪਣੀ ਧੀ ਈਸ਼ਾ ਅੰਬਾਨੀ ਦਾ ਕੰਨਿਆਦਾਨ ਕੀਤਾ। ਇਸ ਦੌਰਾਨ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਕੰਨਿਆਦਾਨ ਦੇ ਸਮੇਂ ਬੋਲੇ ਜਾਣ ਵਾਲੇ ਮੰਤਰਾਂ ਦਾ ਮਤਲਬ ਪੜ੍ਹ ਕੇ ਸੁਣਾਇਆ। ਈਸ਼ਾ ਅਤੇ ਆਨੰਦ ਪੀਰਾਮਲ ਨੇ ਸੱਤ ਫੇਰੇ ਲੈਣ ਤੋਂ ਬਾਅਦ ਮੁਕੇਸ਼ ਅਤੇ ਨੀਤਾ ਅੰਬਾਨੀ ਤੋਂ ਅਸ਼ੀਰਵਾਦ ਲਿਆ। ਵੀਡੀਓ 'ਚ ਮਹਿਮਾਨ ਦੇ ਰੂਪ 'ਚ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ, ਅਮਰੀਕਾ ਦੀ ਸਾਬਕਾ ਫਰਸਟ ਲੇਡੀ ਹਿਲੇਰੀ ਕਲ‍ਿੰਟਨ, ਰਜਨੀਕਾਂਤ ਦਿਖਾਈ ਦੇ ਰਹੇ ਹਨ।

 

 
 
 
 
 
 
 
 
 
 
 
 
 
 

Inside video of Isha Ambani wedding #ishaambani

A post shared by Bollywood songs (@bollywood_tellywoodfanatic) on Dec 13, 2018 at 6:42am PST

ਵੀਡੀਓ 'ਚ ਅਮਿਤਾਭ ਬੱਚਨ ਨੀਤਾ ਅਤੇ ਮੁਕੇਸ਼ ਅੰਬਾਨੀ ਦਾ ਕੰਨਿਆਦਾਨ ਦੇ ਬਾਰੇ 'ਚ ਗਾਇਡ ਕਰ ਰਹੇ ਹਨ। ਇਸ ਮੌਕੇ 'ਤੇ ਈਸ਼ਾ ਦੇ ਮਾਤਾ-ਪਿਤਾ ਬੇਹੱਦ ਭਾਵੁਕ ਹੋ ਗਏ। ਈਸ਼ਾ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਦੱਸ ਦੇਈਏ ਕਿ ਇਸ ਰਾਇਲ ਵੈਡਿੰਗ 'ਚ ਤਮਾਮ ਬਾਲੀਵੁੱਡ ਸਿਤਾਰੇ ਸ਼ਰੀਕ ਹੋਣ ਲਈ ਪਹੁੰਚੇ ਸਨ।
Punjabi Bollywood Tadka
ਅਭਿਸ਼ੇਕ ਬੱਚਨ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਧੀ ਆਰਾਧਿਆ ਨਾਲ ਇਸ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ। ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਰੈੱਡ ਸਾੜ੍ਹੀ 'ਚ ਪਹੁੰਚੀ।


Tags: Isha AmbaniweddingMukesh Ambani Anand PiramalAmitabh BachchanJaya Bhaduri BachchanPranab Mukherjee

About The Author

manju bala

manju bala is content editor at Punjab Kesari