ਮੁੰਬਈ(ਬਿਊਰੋ)— ਕਈ ਦਿਨਾਂ ਦੇ ਗ੍ਰੈਂਡ ਸੈਲੀਬ੍ਰੇਸ਼ਨ ਤੋਂ ਬਾਅਦ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਇਕ ਦੂਜੇ ਦੇ ਹੋ ਗਏ। ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 12 ਦਸੰਬਰ ਨੂੰ ਆਪਣੀ ਧੀ ਈਸ਼ਾ ਨੂੰ ਭਿੱਜੀਆਂ ਅੱਖਾਂ ਨਾਲ ਵਿਦਾ ਕੀਤੀ।
ਈਸ਼ਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੇਸ਼ ਦੇ ਸਭ ਤੋਂ ਮਹਿੰਗੇ ਵਿਆਹਾਂ 'ਚ ਸ਼ਾਮਲ ਈਸ਼ਾ ਦੇ ਵਿਆਹ 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਬੱਚਨ ਪਰਿਵਾਰ, ਰੇਖਾ, ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ, ਦੀਪਿਕਾ-ਰਣਵੀਰ, ਨਿੱਕ ਜੋਨਸ ਅਤੇ ਪ੍ਰਿਅੰਕਾ ਚੋਪੜਾ, ਸ਼ਾਹਰੁਖ ਖਾਨ ਆਦਿ ਤੋਂ ਇਲਾਵਾ ਕਈ ਸਿਆਸੀ ਨੇਤਾਵਾਂ ਨੇ ਵੀ ਵਿਆਹ 'ਚ ਪਹੁੰਚ ਕੇ ਨਵੇਂ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਅਮਿਤਾਭ ਬੱਚਨ ਨੂੰ ਅੰਬਾਨੀ ਪਰਿਵਾਰ ਦੇ ਕਾਫੀ ਕਰੀਬ ਮਨਿਆ ਜਾਂਦਾ ਹੈ। ਇਸੇ ਲਈ ਈਸ਼ਾ ਦੇ ਵਿਆਹ 'ਚ ਬਿੱਗ ਬੀ ਅਮਿਤਾਭ ਆਪਣੇ ਸਾਰੇ ਪਰਿਵਾਰ ਦੇ ਨਾਲ ਨਜ਼ਰ ਆਏ।