FacebookTwitterg+Mail

ਈਸ਼ਾ ਅੰਬਾਨੀ ਦੇ ਵਿਆਹ 'ਚ ਬਿੱਗ ਬੀ ਤੇ ਆਮਿਰ ਖਾਨ ਨੇ ਜਿੱਤਿਆ ਮਹਿਮਾਨਾਂ ਦਾ ਦਿਲ

isha ambani anand piramal
16 December, 2018 04:43:35 PM

ਨਵੀਂ ਦਿੱਲੀ (ਬਿਊਰੋ)— ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ 'ਚ ਇਕ ਬਹੁਤ ਹੀ ਦਿਲਚਸਪ ਸੀਨ ਦੇਖਣ ਨੂੰ ਮਿਲਿਆ। ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਦਿਲ ਛੂ ਲੈਣ ਵਾਲੀ ਮੇਜਬਾਨੀ ਕਰਦੀਆਂ ਨਜ਼ਰ ਆਈਆਂ। ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮੀਰ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਲੜਕੀਵਾਲੇ ਹੋਣ ਦਾ ਪੂਰਾ ਫਰਜ ਨਿਭਾਇਆ ਅਤੇ ਇਨ੍ਹਾਂ ਸੁਪਰਸਟਾਰਸ ਦੀਆਂ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Punjabi Bollywood Tadka
ਅਮਿਤਾਭ ਬੱਚਨ, ਆਮੀਰ ਖਾਨ, ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਈਸ਼ਾ ਅੰਬਾਨੀ ਦੇ ਵਿਆਹ 'ਚ ਮਹਿਮਾਨਾਂ ਨੂੰ ਭੋਜਨ ਸਰਵ ਕਰਦੇ ਨਜ਼ਰ ਆਏ। ਈਸ਼ਾ ਅੰਬਾਨੀ ਦਾ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਵਿਆਹ ਹੋਇਆ ਸੀ।

Punjabi Bollywood Tadka
ਈਸ਼ਾ ਅੰਬਾਨੀ ਦੇ ਵਿਆਹ ਦੀ ਰਿਸੈਪਸ਼ਨ 14 ਦਸੰਬਰ ਨੂੰ ਮੁੰਬਈ 'ਚ ਬਹੁਤ ਹੀ ਸ਼ਾਹੀ ਅੰਦਾਜ਼ 'ਚ ਹੋਈ ਅਤੇ ਇਸ 'ਚ ਬਾਲੀਵੁੱਡ ਦੀਆਂ ਉਹ ਸਾਰੀਆਂ ਹਸਤੀਆਂ ਨਜ਼ਰ ਆਈਆਂ, ਜੋ ਉਦੈਪੁਰ ਜਾਂ ਵਿਆਹ ਦੇ ਦਿਨ ਨਜ਼ਰ ਨਹੀਂ ਆਈਆਂ ਸਨ ਪਰ ਈਸ਼ਾ ਅੰਬਾਨੀ ਦੇ ਵਿਆਹ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮੀਰ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਅੰਬਾਨੀ ਪਰਵਾਰ ਦੇ ਵੱਲੋਂ ਆਪਣਾ ਫਰਜ ਪੂਰੀ ਤਰ੍ਹਾਂ ਨਿਭਾਇਆ।

 

ਇਸ ਸੁਪਰਸਟਾਰਸ ਨੇ ਮਹਿਮਾਨਾਂ ਦੀ ਖਾਤਿਰਦਾਰੀ 'ਚ ਕੋਈ ਕਮੀ ਨਾ ਛੱਡੀ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਭੋਜਨ ਸਰਵ ਕੀਤਾ। ਸਭ ਤੋਂ ਪਹਿਲਾਂ ਅਮਿਤਾਭ ਬੱਚਨ ਅਤੇ ਆਮਿਰ ਖਾਨ ਦਾ 'ਕ ਵੀਡੀਓ ਆਇਆ ਸੀ, ਜਿਸ 'ਚ ਉਹ ਮਹਿਮਾਨਾਂ ਨੂੰ ਭੋਜਨ ਸਰਵ ਕਰ ਰਹੇ ਸਨ। ਉਸ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਦੀਆਂ ਤਸਵੀਰਾਂ ਆਈਆਂ ਜਿਨ੍ਹਾਂ 'ਚ ਉਹ ਅੰਬਾਨੀ ਪਰਿਵਾਰ ਦੇ ਮਹਿਮਾਨਾਂ ਦੀ ਬਹੁਤ ਹੀ ਪਿਆਰ ਨਾਲ ਖਾਤਿਰਦਾਰੀ ਕਰਦੇ ਦਿਖਾਈ ਦਿੱਤੇ। 
 

 


Tags: Isha AmbaniAnand Piramalwedding Shah Rukh Khan Aishwarya RaiAmitabh Bachchan Aamir Khan Abhishek BachchanVideo

About The Author

manju bala

manju bala is content editor at Punjab Kesari