FacebookTwitterg+Mail

'ਨਵਾਬਜ਼ਾਦੇ' ਫਿਲਮ ਨਾਲ ਇਸ਼ਾ ਰਿਖੀ ਕਰਨ ਜਾ ਰਹੀ ਹੈ ਬਾਲੀਵੁੱਡ ਡੈਬਿਊ

isha rikhi bollywood debue
04 July, 2018 02:10:37 PM

ਜਲੰਧਰ (ਬਿਊਰੋ)— ਪੰਜਾਬੀ ਸਿਤਾਰੇ ਆਪਣੇ ਕੰਮ ਨਾਲ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਖੂਬ ਨਾਂ ਕਮਾ ਰਹੇ ਹਨ। ਆਪਣੀ ਮਿਹਨਤ ਦੇ ਨਾਲ ਇਹ ਸਿਤਾਰੇ ਪੰਜਾਬੀਆਂ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਇਨ੍ਹਾਂ ਪੰਜਾਬੀ ਸਿਤਾਰਿਆਂ ਦੀ ਲਿਸਟ ਬੜੀ ਲੰਬੀ ਹੈ। ਇਸੇ ਲਿਸਟ 'ਚ ਹੁਣ ਇਕ ਨਵਾਂ ਨਾਂ ਜੁੜ ਗਿਆ ਹੈ, ਜੋ ਹੈ ਇਸ਼ਾ ਰਿਖੀ ਦਾ। ਜੀ ਹਾਂ, ਪੰਜਾਬੀ ਮਾਡਲ ਤੇ ਅਭਿਨੇਤਰੀ ਇਸ਼ਾ ਜਲਦ ਹੀ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।
Punjabi Bollywood Tadka
ਇਸ਼ਾ ਅਗਾਮੀ ਬਾਲੀਵੁੱਡ ਫਿਲਮ 'ਨਵਾਬਜ਼ਾਦੇ' 'ਚ ਨਜ਼ਰ ਆਵੇਗੀ, ਜਿਸ ਨੂੰ ਰੈਮੋ ਡਿਸੂਜ਼ਾ ਪ੍ਰੋਡਿਊਸ ਕਰ ਰਹੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਇਸ਼ਾ ਨੇ ਮੀਡੀਆ ਨੂੰ ਦਿੱਤੀ ਹੈ।
Punjabi Bollywood Tadka
ਫਿਲਮ ਨੂੰ ਜਯੇਸ਼ ਪਰਧਾਨ ਡਾਇਰੈਕਟ ਕਰ ਰਹੇ ਹਨ, ਜਿਹੜੀ 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka
ਇਸ਼ਾ 'ਅਰਦਾਸ', 'ਹੈਪੀ ਗੋ ਲੱਕੀ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਤੇ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka
ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਇਸ਼ਾ 'ਨਵਾਬਜ਼ਾਦੇ' 'ਚ ਕਿਹੜਾ ਕਿਰਦਾਰ ਨਿਭਾਅ ਰਹੀ ਹੈ ਤੇ ਉਸ ਦੇ ਪੰਜਾਬੀ ਫੈਨਜ਼ ਉਸ ਨੂੰ ਹਿੰਦੀ ਫਿਲਮ 'ਚ ਕਿੰਨਾ ਕੁ ਪਸੰਦ ਕਰਦੇ ਹਨ।​​​​​​​
Punjabi Bollywood Tadka


Tags: Isha Rikhi Bollywood Debue Nawabzaade Remo D souza

Edited By

Rahul Singh

Rahul Singh is News Editor at Jagbani.