FacebookTwitterg+Mail

Pics : 'ਟਿਊਬਲਾਈਟ' ਦੀ ਮਾਇਆ ਰੀਅਲ ਲਾਈਫ 'ਚ ਹੈ ਬੇਹੱਦ ਬੋਲਡ

isha talwar
25 June, 2017 07:26:04 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਈਸ਼ਾ ਤਲਵਾਰ ਫਿਲਮ 'ਟਿਊਬਲਾਈਟ' 'ਚ ਕੈਮਿਊ ਕਰਕੇ ਲਾਈਮਲਾਈਟ 'ਚ ਹੈ। ਈਸ਼ਾ ਫਿਲਮ 'ਟਿਊਬਲਾਈਟ' 'ਚ ਮਾਇਆ ਦੇ ਕਿਰਦਾਰ 'ਚ ਨਜ਼ਰ ਆਈ ਹੈ ਇਹ ਬਾਲੀਵੁੱਡ ਅਭਿਨੇਤਰੀ ਸਵਰਗੀ ਓਮ ਪੁਰੀ ਜੀ ਦੇ ਆਸ਼ਰਮ 'ਚ ਕੰਮ ਕਰਦੀ ਸੀ। ਫਿਲਮ 'ਚ ਉਹ ਲਕਸ਼ਮਣ (ਸਲਮਾਨ ਖਾਨ) ਅਤੇ (ਭਰਤ) ਸੋਹੇਲ ਖਾਨ ਦੇ ਬੇਹੱਦ ਕਰੀਬ ਹੈ। 

Punjabi Bollywood Tadka
ਬਾਲੀਵੁੱਡ ਤੋਂ ਇਲਾਵਾ ਇਹ ਅਭਿਨੇਤਰੀ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 29 ਸਾਲਾ ਦੀ ਇਹ ਈਸ਼ਾ ਰੀਅਲ ਲਾਈਫ 'ਚ ਇਹ ਬੇਹੱਦ ਗਲੈਮਰਸ ਹੈ। ਉਹ ਸੋਸ਼ਲ ਸਾਈਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਈਸ਼ਾ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਈਸ਼ਾ ਆਪਣੀ ਡੈਬਿਊ ਫਿਲਮ 'ਚ ਐਸ਼ਵਰਿਆ ਦੀ ਛੋਟੀ ਭੈਣ ਦਾ ਕਿਰਦਾਰ ਨਿਭਆ ਚੁੱਕੀ ਹੈ। 

Punjabi Bollywood Tadka
ਮਾਡਲਿੰਗ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਈਸ਼ਾ ਕਰੀਬ 40 ਐਡ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਰਿਤਿਕ ਰੋਸ਼ਨ ਨਾਲ 'ਜਸਟ ਡਾਂਸ' ਕੰਪੀਟੀਸ਼ਨ ਦਾ ਇਕ ਪ੍ਰਮੋਸ਼ਨਲ ਵੀਡੀਓ ਵੀ ਸ਼ੂਟ ਕੀਤਾ ਹੋਇਆ ਹੈ।

Punjabi Bollywood Tadka

ਇਸ ਤੋਂ ਇਲਾਵਾ ਈਸ਼ਾ ਦੇ ਪਿਤਾ ਫਿਲਮ ਇੰਡਸਟਰੀ ਨਾਲ ਜੂੜੇ ਹੋਏ ਹਨ। ਉਹ ਬੋਨੀ ਕਪੂਰ ਦੀ ਕੰਪਨੀ ਦੇ  ਲਈ ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ 'ਤੇ ਕੰਮ ਕਰਦੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਸ਼ੈੱਫ' 'ਚ ਵੀ ਨਜ਼ਰ ਆਵੇਗੀ।

Punjabi Bollywood Tadka


Tags: Salman Khan Isha talwar Tubelight Sohail Khan Hindi Film ਈਸ਼ਾ ਤਲਵਾਰ ਟਿਊਬਲਾਈਟ