FacebookTwitterg+Mail

ਅਨਨਿਆ, ਸਾਰਾ ਅਤੇ ਈਸ਼ਾਨ ਆਪਣੀ ਡੈਬਿਊ ਰਿਲੀਜ਼ ਤੋਂ ਪਹਿਲਾਂ ਹੀ ਬਟੋਰ ਚੁੱਕੇ ਸਨ ਦੂਜੀ ਫਿਲਮ

ishaan khattar
28 January, 2019 04:40:48 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਨਵੇਂ ਕਲਾਕਾਰ ਇਸ ਸਮੇਂ ਆਪਣੀ ਡੈਬਿਊ ਫਿਲਮ ਦੀ ਰਿਲੀਜ਼ ਦੇ ਨਾਲ ਆਪਣੀ ਦੂਜੀ ਫਿਲਮ ਸਾਇਨ ਕਰਨ 'ਚ ਬਿਜ਼ੀ ਹਨ। ਅਨਨਿਆ ਪਾਂਡੇ, ਸਾਰਾ ਅਲੀ ਖਾਨ, ਤਾਰਾ ਸੁਤਾਰਿਆ ਅਤੇ ਈਸ਼ਾਨ ਖੱਟਰ ਵਰਗੇ ਕਲਾਕਾਰਾਂ ਨੇ ਆਪਣੀ ਡੈਬਿਊ ਰਿਲੀਜ਼ ਤੋਂ ਪਹਿਲਾਂ ਹੀ ਦੂਜੀ ਫਿਲਮ ਸਾਇਨ ਕਰ ਲਈ ਸੀ। ਪ੍ਰਸ਼ੰਸਕਾਂ ਦੀ ਵਿਸ਼ਾਲ ਭੀੜ ਵਿਚਕਾਰ ਇਹ ਉਭਰਦੇ ਕਲਾਕਾਰ ਹੁਣ ਤੋਂ ਬਾਲੀਵੁੱਡ ਇੰਡਸਟਰੀ 'ਚ ਛਾਏ ਹੋਏ ਹਨ। ਬਾਲੀਵੁੱਡ ਦੀ ਸਭ ਤੋਂ ਘੱਟ ਉਮਰ ਦੀ ਬਰਾਂਡ ਐਂਡੋਰਸਰ, ਅਨਨਿਆ ਪਾਂਡੇ, ਜੋ 'ਸਟੂਡੈਂਟ ਆਫ ਦਿ ਈਅਰ 2' ਨਾਲ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਉਹ ਡੈਬਿਊ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕਾਰਤਿਕ ਆਰਿਅਨ ਨਾਲ 'ਪਤੀ ਪਤਨੀ ਓਰ ਵੋ' ਨਾਮਕ ਆਪਣੀ ਦੂਜੀ ਫਿਲਮ ਸਾਇਨ ਕਰ ਚੁੱਕੀ ਹੈ।
ਨਿਰਮਾਤਾ ਭੂਸ਼ਣ ਕੁਮਾਰ, ਜੋ 'ਪਤੀ ਪਤਨੀ ਓਰ ਵੋ' ਅਤੇ 'ਮੇਜਾਵਾਂ' ਦੋਵਾਂ ਦਾ ਸਮਰਥਨ ਕਰ ਰਹੇ ਹਨ, ਕਹਿੰਦੇ ਹਨ,''ਇਕ ਵੱਡਾ ਪ੍ਰੋਡਕਸ਼ਨ ਹਾਊਸ ਇਕ ਐਕਟਰ ਨੂੰ ਸਿਰਫ ਉਦੋਂ ਲਾਂਚ ਕਰਦਾ ਹੈ ਜਦੋਂ ਵਿਅਕਤੀ 'ਤੇ ਬਹੁਤ ਭਰੋਸਾ ਹੋਵੇ।'' ਮੈਂ ਅਨਨਿਆ ਅਤੇ ਤਾਰਾ ਨਾਲ ਮਿਲ ਚੁੱਕਿਆ ਹਾਂ। ਉਹ ਪਾਤਰਾਂ ਦੇ ਅਨੁਰੂਪ ਹਨ, ਇਸ ਲਈ ਉਨ੍ਹਾਂ ਦੀ ਪਹਿਲੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਕਾਸਟ ਕਰਨ 'ਚ ਕੋਈ ਬੁਰਾਈ ਨਹੀਂ ਹੈ। ਈਸ਼ਾਨ ਖੱਟਰ ਨੇ 'ਧੜਕ' ਤੋਂ ਪਹਿਲਾਂ 'ਬਿਓਂਡ ਦਿ ਕਲਾਊਡਸ' ਸਾਇਨ ਕੀਤੀ ਸੀ ਅਤੇ ਸਾਰਾ ਅਲੀ ਖਾਨ ਦੀ ਝੋਲੀ 'ਚ ਵੀ 'ਕੇਦਾਰਨਾਥ' ਅਤੇ 'ਸਿੰਬਾ' ਨਾਮਕ ਦੋ ਫਿਲਮਾਂ ਆਈਆਂ ਸਨ।


Tags: Ishaan KhattarBeyond the CloudsDhadakAnanya PandeyStudent of the Year 2Kartik Aaryan

About The Author

manju bala

manju bala is content editor at Punjab Kesari