ਮੁੰਬਈ (ਬਿਊਰੋ)— ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੜਕ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਸੰਬੰਧੀ ਫਿਲਮ ਦੀ ਪੂਰੀ ਟੀਮ ਨੇ ਪਾਰਟੀ ਰੱਖੀ। ਪਾਰਟੀ ਦੌਰਾਨ ਫਿਲਮ ਦੇ ਕਲਾਕਾਰ ਈਸ਼ਾਨ ਖੱਟਰ ਤੇ ਜਾਹਨਵੀ ਕਪੂਰ ਮਸਤੀ ਦੇ ਮੂਡ 'ਚ ਦਿਸੇ।
ਜਾਹਨਵੀ ਮੀਡੀਆ ਸਾਹਮਣੇ ਕੁਝ ਸ਼ਰਮਾਉਂਦੀ ਜਿਹੀ ਲੱਗੀ। ਉੱਥੇ ਹੀ ਇਸ ਮੌਕੇ ਜਾਹਨਵੀ ਦੇ ਪਿਤਾ ਬੋਨੀ ਕਪੂਰ ਵੀ ਮੌਜੂਦ ਰਹੇ ਸਨ।
ਦੱਸਣਯੋਗ ਹੈ ਕਿ 'ਧੜਕ' ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।