FacebookTwitterg+Mail

ਬਲੈਕ ਡਰੈੱਸ 'ਚ ਜਾਨਹਵੀ ਨੇ ਦਿਖਾਇਆ ਕਾਤਿਲਾਨਾ ਅੰਦਾਜ਼, ਹੌਟ ਲੁੱਕ 'ਚ ਈਸ਼ਾਨ ਨਾਲ ਦਿੱਤੇ ਪੋਜ਼

ishaan khattar and janhvi kapoor
18 July, 2018 03:43:07 PM

ਮੁੰਬਈ(ਬਿਊਰੋ)— ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ 'ਧੜਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਉਹ ਫਿਲਮ ਦੇ ਪ੍ਰਮੋਸ਼ਨ ਲਈ ਇਕ ਈਵੈਂਟ 'ਚ ਪਹੁੰਚੀ। ਇਸ ਦੌਰਾਨ ਜਾਨਹਵੀ ਨੇ ਬਲੈਕ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।
Punjabi Bollywood Tadka
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।  ਇਸ ਲੁੱਕ ਜਾਨਹਵੀ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਇਸ ਦੌਰਾਨ ਜਾਨਹਵੀ ਨਾਲ ਈਸ਼ਾਨ ਖੱਟੜ ਵੀ ਨਜ਼ਰ ਆਇਆ।
Punjabi Bollywood Tadka
ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਫੈਨਜ਼ ਦੇ ਦਿਲ ਲੁੱਟ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਜਾਨਹਵੀ ਤੇ ਈਸ਼ਾਨ ਖੱਟੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਧੜਕ' ਦੇ ਪ੍ਰਮੋਸ਼ਨ ਰੁੱਝੇ ਹੋਏ ਹਨ। ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ।
Punjabi Bollywood Tadka
ਦੱਸ ਦੇਈਏ ਕਿ 'ਧੜਕ' ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ।
Punjabi Bollywood Tadka
ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka

 


Tags: Janhvi KapoorBlack DressInstagramIshaan KhattarDhadakShashank KhaitanBollywood Celebrity

Edited By

Sunita

Sunita is News Editor at Jagbani.