FacebookTwitterg+Mail

ਆਖਿਰ ਕਿਉਂ ਪੁਲਸ ਦੀਆਂ ਮਿੰਨਤਾ ਕਰ ਰਿਹੈ ਈਸ਼ਾਨ ਖੱਟੜ, ਦੇਖੋ ਵੀਡੀਓ 'ਚ

ishaan khatter traffic police for parking bike in no parking zone
17 April, 2019 09:23:34 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਈਸ਼ਾਨ ਖੱਟਰ ਨੇ ਹਾਲ ਹੀ 'ਚ ਟ੍ਰੈਫਿਕ ਨਿਯਮ ਤੋੜੇ, ਜਿਸ ਦਾ ਖਾਮਿਆਜ਼ਾ ਵੀ ਉਸ ਨੂੰ ਭੁਗਤਣਾ ਪਿਆ। ਦਰਅਸਲ ਈਸ਼ਾਨ ਖੱਟਰ ਨੇ ਆਪਣੀ ਬਾਈਕ ਨੋ ਪਾਰਕਿੰਗ ਜ਼ੋਨ 'ਚ ਖੜ੍ਹੀ ਕੀਤੀ ਸੀ। ਇਸ ਨੂੰ ਦੇਖ ਕੇ ਪੁਲਸ ਨੇ ਉਸ ਦੀ ਬਾਈਕ ਨੂੰ ਟੋਅ ਕਰ ਦਿੱਤਾ। ਦੱਸ ਦਈਏ ਕਿ ਈਸ਼ਾਨ ਬਾਂਦਰਾ 'ਚ ਲੰਚ ਕਰਨ ਆਇਆ ਸੀ। ਜਲਦ 'ਚ ਉਹ ਆਪਣੀ ਬਾਈਕ ਨੋ ਪਾਰਕਿੰਗ ਏਰੀਏ 'ਚ ਖੜ੍ਹੀ ਕਰ ਗਿਆ। ਇਸ ਤੋਂ ਬਾਅਦ ਈਸ਼ਾਨ ਨੇ ਪੁਲਸ ਤੋਂ ਟ੍ਰੈਫਿਕ ਨਿਯਮ ਤੋੜਣ ਲਈ ਮੁਆਫੀ ਮੰਗੀ ਤੇ ਬਾਈਕ ਵਾਪਸ ਕਰਨ ਦੀ ਅਪੀਲ ਕੀਤੀ। ਪੁਲਸ ਨੇ ਈਸ਼ਾਨ ਦੀ ਬਾਈਕ ਤਾਂ ਵਾਪਸ ਕਰ ਦਿੱਤੀ ਪਰ ਨਾਲ ਹੀ ਇਸ਼ਾਨ ਨੇ 500 ਰੁਪਏ ਦਾ ਚਲਾਨ ਵੀ ਭਰਿਆ। ਇਸ ਤੋਂ ਬਾਅਦ ਉਸ ਨੂੰ ਬਾਈਕ ਲੈ ਜਾਣ ਦੀ ਇਜਾਜ਼ਤ ਮਿਲੀ।


ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਫਿਲਮੀ ਸਿਤਾਰੇ ਵੱਲੋਂ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਗਈ ਹੋਵੇ। ਇਸ ਤੋਂ ਕੁਝ ਦਿਨ ਪਹਿਲਾਂ ਟ੍ਰੈਫਿਕ ਨਿਯਮ ਫਾਲੋ ਨਾ ਕਰਨ ਲਈ ਸਾਰਾ ਅਲੀ ਖਾਨ ਖਿਲਾਫ ਵੀ ਪੁਲਸ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਉਹ ਫਿਲਮ 'ਆਜ ਕੱਲ੍ਹ' ਦੀ ਸ਼ੂਟਿੰਗ ਸਮੇਂ ਬਾਈਕ 'ਤੇ ਬਿਨਾਂ ਹੈਲਮੇਟ 'ਤੇ ਬੈਠੀ ਦਿਸੀ ਸੀ।


Tags: Ishaan KhattarFined Rs 500Traffic PoliceParkingBikeNo Parking ZoneBollywood Celebrity

Edited By

Sunita

Sunita is News Editor at Jagbani.