ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਜੇ ਦੇਵਗਨ ਸਟਾਰਰ ਫਿਲਮ 'ਦ੍ਰਿਸ਼ਮ' ਫੇਮ ਅਦਾਕਾਰਾ ਇਸ਼ੀਤਾ ਦੱਤਾ ਇਨ੍ਹੀਂ ਖੂਬ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ਼ੀਤਾ ਗਲੈਮਰ ਵਰਲਡ 'ਚ ਐਕਟਿਵ ਹੈ। ਪਿਛਲੇ ਸਾਲ ਉਹ ਕਪਿਲ ਸ਼ਰਮਾ ਨਾਲ ਫਿਲਮ 'ਫਿਰੰਗੀ' 'ਚ ਨਜ਼ਰ ਆਈ ਸੀ।
'ਦ੍ਰਿਸ਼ਮ' ਤੋਂ ਬਾਅਦ ਇਸ਼ੀਤਾ ਨੂੰ ਕਾਫੀ ਜ਼ਿਆਦਾ ਆਫਰ ਆਉਣੇ ਸ਼ੁਰੂ ਗਏ ਪਰ ਉਸ ਨੇ ਹਰੇਕ ਫਿਲਮ ਨੂੰ ਹਾਲੇ ਨਾਂਹ ਹੀ ਕਿਹਾ। ਉਹ ਇਸ ਲਈ ਕਿਉਂ ਕਿ ਉਸ ਨੂੰ ਜ਼ਿਆਦਾਤਰ ਫਿਲਮਾਂ 'ਚ 'ਦ੍ਰਿਸ਼ਮ' ਵਰਗੇ ਹੀ ਕਿਰਦਾਰ ਮਿਲ ਰਹੇ ਸਨ।
ਇਸ਼ੀਤਾ ਨੇ 2017 'ਚ ਐਕਟਰ ਵਤਸਲ ਸੇਠ ਨਾਲ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਖਬਰ ਹਨ ਕਿ ਇਸ਼ੀਤਾ ਦੱਤਾ ਭੈਣ ਤਨੁਸ਼੍ਰੀ ਨਾਲ 'ਬਿੱਗ ਬੌਸ 12' 'ਚ ਐਂਟਰੀ ਕਰਨ ਵਾਲੀ ਹੈ।
ਇਸ ਸ਼ੋਅ 'ਚ ਭਾਰਤੀ ਤੇ ਹਰਸ਼ ਤੋਂ ਬਾਅਦ 'ਆਸ਼ਿਕ ਬਨਾਇਆ ਆਪ ਨੇ' ਦੀ ਐਕਟਰਸ ਤਨੁਸ਼੍ਰੀ ਦੱਤਾ ਤੇ ਉਸ ਦੀ ਭੈਣ ਈਸ਼ੀਤਾ ਦੱਤਾ ਵੀ ਹਨ। ਇਸ ਬਾਰੇ ਅਜੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਆਈ।