FacebookTwitterg+Mail

ਕਾਜੋਲ ਨੇ ਸਹੁਰੇ ਵੀਰੂ ਦੇਵਗਨ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਨੋਟ

it was a life well lived kajol remembers father in law veeru devgan
05 June, 2019 09:36:40 PM

ਮੁੰਬਈ(ਬਿਊਰੋ)— ਦਿੱਗਜ ਐਕਸ਼ਨ ਡਾਇਰੈਕਟਰ ਅਤੇ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਵੀਰੂ ਦੇਵਗਨ ਦਾ 27 ਮਈ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਨਾਲ ਅਜੇ ਦੇਵਗਨ ਦੇ ਪਰਿਵਾਰ 'ਚ ਕਦੇ ਪੂਰੀ ਨਹੀਂ ਹੋਣ ਵਾਲੀ ਕਮੀ ਹੋ ਗਈ। ਮਸ਼ਹੂਰ ਐਕਸ਼ਨ ਡਾਇਰੈਕਟਰ ਨੂੰ ਬਾਲੀਵੁੱਡ ਨੇ ਅੰਤਿਮ ਸ਼ਰਧਾਂਜਲੀ ਦਿੱਤੀ। ਉਥੇ ਹੀ, ਆਪਣੇ ਸਹੁਰੇ ਦੇ ਦਿਹਾਂਤ ਦੇ ਇਕ ਹਫਤੇ ਬਾਅਦ ਕਾਜੋਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨਾਲ ਬਿਤਾਏ ਵਧੀਆਂ ਪਲਾਂ ਨੂੰ ਯਾਦ ਕਰਦੇ ਹੋਏ ਇਕ ਨੋਟ ਲਿਖਿਆ ਹੈ।


ਇਸ ਨੋਟ 'ਚ ਲਿਖਿਆ ਹੈ,''ਖੁਸ਼ੀ ਦੇ ਸਮੇਂ 'ਚ... ਉਨ੍ਹਾਂ ਨੇ (ਵੀਰੂ ਦੇਵਗਨ) ਇਸ ਦਿਨ ਲਾਈਫਟਾਈਮ ਅਚੀਵਮੈਂਟ ਐਵਾਰਡ ਜਿੱਤਿਆ ਪਰ ਇਸ ਨੂੰ ਸਾਬਿਤ ਕਰਨ 'ਚ ਲਾਈਫ ਦਾ ਟਾਇਮ ਲੱਗ ਗਿਆ । ਇਨ੍ਹੇ ਲੋਕ ਇਸ ਸ਼ਖਸ ਦੇ ਜੀਵਨ 'ਤੇ ਸੋਗ ਮਨਾ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬੀਤੀ ਹੈ...ਆਰ. ਆਈ. ਪੀ. ਵਿਦ ਲਵ।
Punjabi Bollywood Tadka
ਕਾਜੋਲ ਦੀ ਇਸ ਪੋਸਟ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਵੀਰੂ ਦੇਵਗਨ ਨਾਲ ਬਹੁਤ ਲਗਾਅ ਸੀ। ਇਸ ਤੋਂ ਇਲਾਵਾ ਕਾਜੋਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਕਿੰਨੀ ਯਾਦ ਆਉਂਦੀ ਹੈ। ਵੀਰੂ ਦੇਵਗਨ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਫੈਮਿਲੀ ਇਸ ਸਮੇਂ ਮੁਸ਼ਕਲ ਦੌਰ ਤੋਂ ਲੰਘ ਰਹੀ ਹੈ।


Tags: Kajol Veeru DevganInstagramAjay DevgnBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari