FacebookTwitterg+Mail

ਇੰਡੀਅਨ ਟੀ. ਵੀ. ਅਕੈਡਮੀ ਐਵਾਰਡਸ 2018 'ਚ ALTBalaji ਦੀ ਸੀਰੀਜ਼ 'ਹੋਮ' ਨੇ ਜਿੱਤਿਆ ਐਵਾਰਡ

ita 2018
13 December, 2018 02:26:53 PM

ਮੁੰਬਈ(ਬਿਊਰੋ)—ਦਰਸ਼ਕਾਂ ਨੂੰ ਆਪਣੀ ਕਹਾਣੀ ਨਾਲ ਪ੍ਰਭਾਵਿਤ ਕਰਨ ਤੋਂ ਬਾਅਦ ALTBalaji ਦੇ 'ਹੋਮ' ਨੇ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਸ 2108 'ਚ ਪੁਰਸਕਾਰ ਜਿੱਤ ਕੇ ਇਕ ਵਾਰ ਫਿਰ ਸਫ਼ਲਤਾ ਦਾ ਸੁਆਦ ਚੱਖ ਲਿਆ ਹੈ। 'ਹੋਮ' ਬਿਲਡਰਾਂ ਦੇ ਭ੍ਰਿਸ਼ਟ ਹੱਥਾਂ 'ਚ ਫਸੇ ਆਪਣੇ ਘਰ ਨੂੰ ਬਚਾਉਣ ਲਈ ਸੰਘਰਸ਼ ਦੀ ਲੜ੍ਹਾਈ ਲੜ ਰਹੇ ਸੇਠੀ ਪਰਿਵਾਰ ਦੀ ਕਹਾਣੀ ਦੇ ਚਾਰੇ ਪਾਸੇ ਘੁੰਮਦੀ ਹੈ। ਸੁਪ੍ਰਿਆ ਪਿਲਗਾਂਵਕਰ ਨੂੰ ਬੈਸਟ ਐਕਟਰ ਫੀਮੇਲ ਜੂਰੀ ਅਤੇ ਅਨੁ ਕਪੂਰ ਨੂੰ ਬੈਸਟ ਐਕਟਰ ਮੇਲ ਜੂਰੀ ਲਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਏਕਤਾ ਕਪੂਰ ਆਪਣੇ ਪਿਤਾ ਅਤੇ ਸੁਪ੍ਰਿਆ ਪਿਲਗਾਂਵਕਰ ਨਾਲ ਇਸ ਸਮਾਗਮ ਵਿਚ ਮੌਜੂਦ ਸੀ ਅਤੇ ਇਹ ਇਨਾਮ ਪਾਉਣ ਦੀ ਖੁਸ਼ੀ ਤਿੰਨਾਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦੇ ਰਹੀ ਸੀ। ਹੋਮ ਦੀ ਕਹਾਣੀ ਉਨ੍ਹਾਂ ਹਰ ਭਾਰਤੀਆਂ ਨਾਲ ਮੇਲ ਖਾਵੇਗੀ ਜੋ ਆਪਣੇ ਖੁਦ ਦੇ ਘਰ ਹੋਣ ਦਾ ਸੁਪਨਾ ਦੇਖਦੇ ਹਨ। ਸੱਚੀ ਘਟਨਾਵਾਂ 'ਤੇ ਆਧਾਰਿਤ ਇਹ ਇਕ ਅਜਿਹੇ ਪਰਿਵਾਰ ਦੀ ਕਹਾਣੀ ਦੇ ਚਾਰੇ ਪਾਸੇ ਘੁੰਮਦੀ ਹੈ ਜੋ ਆਪਣਾ ਘਰ ਖੋਹ ਦਿੰਦੇ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜੀਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੋਮ 12 ਐਪੀਸੋਡ ਦੀ ਲੜੀ ਹੈ ਅਤੇ ਸਾਰੇ ਐਪੀਸੋਡ ALTBalaji ਐਪਲੀਕੇਸ਼ਨ ਅਤੇ ਵੈੱਬਸਾਈਟ 'ਤੇ ਅੱਜ ਤੋਂ ਸਟਰੀਮਿੰਗ ਲਈ ਉਪਲੱਬਧ ਹੈ।


Tags: ITA 2018JeetendraEkta Kapoor

About The Author

manju bala

manju bala is content editor at Punjab Kesari