FacebookTwitterg+Mail

ਟੀ.ਵੀ. ਦੀ ਇਸ ਆਈਟਮ ਗਰਲ ਨੇ ਸਾਂਝੀਆਂ ਕੀਤੀਆਂ ਆਪਣੀ ਪ੍ਰੀ-ਵੈਡਿੰਗ ਦੀਆਂ ਖੂਬਸੂਰਤ ਤਸਵੀਰਾਂ

    2/9
13 July, 2016 11:31:22 AM
ਮੁੰਬਈ : ਟੀ.ਵੀ. ਦੇ ਰਿਐਲਿਟੀ ਸ਼ੋਅ 'ਬਿਗ ਬੌਸ' ਦੀ ਸਾਬਕਾ ਪ੍ਰਤੀਯੋਗੀ ਅਤੇ ਆਈਟਮ ਨੰਬਰ ਸੰਭਾਵਨਾ ਸੇਠ 14 ਜੁਲਾਈ ਨੂੰ ਆਪਣੇ ਪ੍ਰੇਮੀ ਅਵੀਨਾਸ਼ ਦਿਵੇਦੀ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਇਨ੍ਹਾਂ ਦੋਹਾਂ ਨੇ ਬੀਤੇ ਦਿਨੀਂ ਹੀ ਪ੍ਰੀ- ਵੈਡਿੰਗ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਕੁਝ ਤਸਵੀਰਾਂ ਇਨ੍ਹਾਂ ਨੇ ਹੁਣੇ ਜਿਹੇ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਭਾਵਨਾ ਅਤੇ ਅਵੀਨਾਸ਼ ਦੇਸੀ ਲੁੱਕ 'ਚ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਨੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਵਿਰੁੱਧ ਜਾ ਕੇ ਇਸੇ ਸਾਲ ਮੰਗਣੀ ਕੀਤੀ ਸੀ। ਅਵੀਨਾਸ਼ ਪੇਸ਼ੇ ਤੋਂ ਐਕਟਰ ਅਤੇ ਡਾਂਸਰ ਹਨ। ਇਹ ਦੋਵੇਂ ਪਿਛਲੇ ਪੰਜ ਸਾਲਾਂ ਤੋਂ ਪ੍ਰੇਮ ਸੰਬੰਧਾਂ 'ਚ ਹਨ।

Tags: sambhavnapre weddingphotoshootਸੰਭਾਵਨਾਪ੍ਰੀ ਵੈਡਿੰਗਫੋਟੋਸ਼ੂਟ