FacebookTwitterg+Mail

Movie Review : 48 ਸਾਲ ਬਾਅਦ ਫਿਰ ਪਰਦੇ 'ਤੇ ਦਿਖੀ 'ਇਤੇਫਾਕ' ਦੀ ਜ਼ਬਰਦਸਤ ਕਹਾਣੀ

ittefaq
03 November, 2017 01:35:02 PM

ਮੁੰਬਈ (ਬਿਊਰੋ)— ਨਿਰਦੇਸ਼ਕ ਅਭੈ ਚੋਪੜਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਇਤੇਫਾਕ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਅਤੇ ਅਕਸ਼ੇ ਖੰਨਾ ਵਰਗੇ ਸਟਾਰਜ਼ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਸਾਲ 1969 ਯਸ਼ ਚੋਪੜਾ ਨੇ ਆਪਣੇ ਭਰਾ ਬੀ. ਆਰ. ਚੋਪੜਾ ਦੇ ਪ੍ਰੋਡਕਸ਼ਨ 'ਚ ਬਣੀ ਫਿਲਮ 'ਇਤੇਫਾਕ' ਜੋ ਉਸ ਸਮੇਂ ਦੀ ਸਸਪੈਂਸ ਥ੍ਰਿਲਰ ਫਿਲਮਾਂ 'ਚ ਕਾਫੀ ਸਫਲ ਫਿਲਮ ਰਹੀ ਸੀ ਅਤੇ ਹੁਣ ਕਰੀਬ 48 ਸਾਲ ਬਾਅਦ ਉਸ 'ਇਤੇਫਾਕ' ਨੂੰ ਅਭੈ ਚੋਪੜਾ ਨੇ ਨਵੇਂ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਹਾਣੀ
ਇਹ ਕਹਾਣੀ ਵਿਕਰਮ ਸੇਠੀ (ਸਿਧਾਰਥ ਮਲਹੋਤਰਾ) ਅਤੇ ਮਾਇਆ ਸਿਨਹਾ (ਸੋਨਾਕਸ਼ੀ ਸਿਨਹਾ) ਦੀ ਹੈ। ਇਕ ਰਾਤ ਸੜਕ ਹਾਦਸੇ ਦੌਰਾਨ ਵਿਕਰਮ ਦੀ ਪਤਨੀ ਕੈਥਰੀਨ ਸੇਠੀ ਦੀ ਮੌਤ ਹੋ ਜਾਂਦੀ ਹੈ ਅਤੇ ਨਾਲ ਹੀ ਵਕੀਲ ਸ਼ੇਖਰ ਸਿਨਹਾ ਦਾ ਮਰਡਰ ਹੁੰਦਾ ਹੈ। ਇਨ੍ਹਾਂ ਦੋਵਾਂ ਵਾਰਦਾਤਾਂ ਦਾ ਚਾਰਜ਼ ਵਿਕਰਮ 'ਤੇ ਲਗਾਇਆ ਜਾਂਦਾ ਹੈ। ਇਸ ਸ਼ੱਕ ਦੇ ਘੇਰੇ 'ਚ ਸ਼ੇਖਰ ਸਿਨਹਾ ਦੀ ਪਤਨੀ ਮਾਇਆ ਸਿਨਹਾ ਵੀ ਆਉਂਦੀ ਹੈ। ਦੋਵਾਂ ਮਰਡਰਜ਼ ਦੀ ਤਫਤੀਸ਼ ਕਰਨ ਲਈ ਇੰਸਪੈਕਟਰ ਅਕਸ਼ੇ ਖੰਨਾ ਨੂੰ ਲਗਾਇਆ ਜਾਂਦਾ ਹੈ। ਦੇਵ ਨੂੰ ਵਿਕਰਮ ਆਪਣੀ ਗੱਲ ਦੱਸਦਾ ਹੈ ਉੱਥੇ ਹੀ ਮਾਇਆ ਆਪਣੀ ਕਹਾਣੀ ਦੇਵ ਤੱਕ ਪਹੁੰਚਾਉਂਦੀ ਹੈ ਅਤੇ ਹਰ ਪਾਸੇ ਇਕ ਹੀ ਸਵਾਲ ਹੁੰਦਾ ਹੈ ਕਿ ਆਖਿਰਕਾਰ ਕਾਤਿਲ ਕੌਣ ਹੈ? ਇਹ ਇਕ ਸਸਪੈਂਸ ਥ੍ਰਿਲਰ ਫਿਲਮ ਹੈ ਅਤੇ ਕਾਤਿਲ ਦਾ ਨਾਂ ਦੱਸਣਾ ਗਲਤ ਗੱਲ ਹੋਵੇਗੀ। ਇਸ ਲਈ ਬਾਕੀ ਸਟੋਰੀ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਪੂਰੀ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਉਝੰ ਤਾਂ ਸਸਪੈਂਸ ਥ੍ਰਿਲਰ ਫਿਲਮਾਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਜਾਂ ਫਿਰ ਤੁਸੀਂ ਸੋਚਣ ਲੱਗਦੇ ਹੋ ਕਿ ਖੋਦਿਆ ਪਹਾੜ ਨਿਕਲੀ ਚੁਹੀਆ ਤਾਂ ਇਸ ਫਿਲਮ 'ਚ ਵੀ ਕੁਝ ਅਜਿਹਾ ਹੀ ਹੁੰਦਾ ਹੈ ਜਿਸ 'ਚ ਤੁਹਾਨੂੰ ਲੱਗਦਾ ਹੈ ਕਿ ਉਹ ਹੋਰ ਬਿਹਤਰ ਹੋ ਸਕਦੀ ਸੀ। ਖਾਸ ਤੌਰ 'ਤੇ ਸੋਨਾਕਸ਼ੀ ਸਿਨਹਾ ਅਤੇ ਸਿਧਾਰਥ ਮਲਹੋਤਰਾ ਵਿਚਕਾਰ ਫਿਲਮਾਏ ਗਏ ਸੀਨਜ਼ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 20 ਕਰੋੜ ਦਾ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸਨੂੰ 1500 ਤੋਂ ਜ਼ਿਆਦਾ ਸਕ੍ਰੀਨ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ ਵਿਦੇਸ਼ਾ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨੂੰ ਸ਼ਾਹਰੁਖ ਖਾਨ, ਕਰਨ ਜੌਹਰ, ਬੀ. ਆਰ. ਫਿਲਮਸ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਤਾਂ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕੀ ਇਹ ਫਿਲਮ ਲਾਗਤ ਨਾਲੋਂ ਕਿੰਨਾ ਜ਼ਿਆਦਾ ਮੁਨਾਫਾ ਕਮਾ ਪਾਉਂਦੀ ਹੈ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Sidharth Malhotra Sonakshi Sinha Akshaye Khanna Ittefaq Review Hindi Film