FacebookTwitterg+Mail

ਗਾਇਕੀ ਤੋਂ ਬਾਅਦ ਹੁਣ ਐਕਟਿੰਗ ਕਰਦੀ ਦਿਸੇਗੀ ਸਲਮਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ

iulia vantur
21 August, 2018 02:13:14 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਨੇ ਹਾਲ ਹੀ 'ਚ 'ਸੈਲਫਿਸ਼' ਗੀਤ ਨਾਲ ਆਪਣੀ ਕਾਬਲੀਅਤ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਉਹ ਮਿਊਜ਼ਿਕ ਕੰਪੋਜ਼ਰ ਹਿਮੇਸ਼ ਰੇਸ਼ਮੀਆ ਦੀ ਐਲਬਮ 'ਚ ਵੀ ਗੀਤ ਗਾ ਚੁੱਕੀ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਯੂਲੀਆ ਇਸ ਦੇ ਨਾਲ-ਨਾਲ ਐਕਟਿੰਗ 'ਤੇ ਵੀ ਫੋਕਸ ਕਰ ਰਹੀ ਹੈ।

Punjabi Bollywood Tadka

ਜੀ ਹਾਂ, ਯੂਲੀਆ ਜਲਦ ਹੀ ਬਾਲੀਵੁੱਡ 'ਚ ਆਪਣੀ ਐਕਟਿੰਗ ਕਰਦੀ ਨਜ਼ਰ ਆ ਸਕਦੀ ਹੈ। ਖਬਰ ਤਾਂ ਇਹ ਵੀ ਹੈ ਕਿ ਯੂਲੀਆ ਨੂੰ ਪ੍ਰੇਮ ਸੋਨੀ ਨੇ ਐਕਟਿੰਗ ਲਈ ਅਪ੍ਰੋਚ ਕੀਤਾ ਹੈ।

Punjabi Bollywood Tadka

ਪ੍ਰੇਮ ਸੋਨੀ ਪ੍ਰੀਤੀ ਜਿੰਟਾ ਦੀ ਫਿਲਮ 'ਇਸ਼ਕ ਇੰਨ ਪੈਰਿਸ' ਵੀ ਡਾਇਰੈਕਟ ਕਰ ਚੁੱਕੇ ਹਨ।

Punjabi Bollywood Tadka

ਇਸ ਤੋਂ ਇਲਾਵਾ ਉਹ ਫਿਲਮ 'ਮੈਂ ਔਰ ਮਿਸੇਜ ਖੰਨਾ' ਨੂੰ ਵੀ ਡਾਇਰੈਕਟ ਕਰ ਚੁੱਕੇ ਹਨ। ਇਹ ਫਿਲਮ ਵੀ ਕੁਝ ਖਾਸ ਕਮਾਲ ਨਹੀਂ ਕਰ ਸਕੀ।

Punjabi Bollywood Tadka
ਹੁਣ ਪ੍ਰੇਮ ਸੋਨੀ ਆਪਣੀ ਅਗਲੀ ਫਿਲਮ ਦੀ ਤਿਆਰੀ 'ਚ ਹਨ, ਜਿਸ 'ਚ ਲੀਡ ਕਿਰਦਾਰ ਲਈ ਉਨ੍ਹਾਂ ਨੇ ਯੂਲੀਆ ਨੂੰ ਅਪ੍ਰੋਚ ਕੀਤਾ ਹੈ।

Punjabi Bollywood Tadka

ਖਬਰਾਂ ਨੇ ਕਿ ਇਹ ਫਿਲਮ ਗੋਆ 'ਤੇ ਆਧਾਰਿਤ ਹੋਵੇਗੀ, ਜਿਸ 'ਚ ਯੂਲੀਆ ਦੇ ਨਾਲ ਰਣਦੀਪ ਹੁੱਡਾ ਨੂੰ ਕਾਸਟ ਕੀਤਾ ਜਾ ਸਕਦਾ ਹੈ।

Punjabi Bollywood Tadka

ਫਿਲਮ ਨੂੰ ਸਲਮਾਨ ਖਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਬਣਾਇਆ ਜਾਵੇਗਾ। ਯੂਲੀਆ ਦੀ ਪਹਿਲੀ ਫਿਲਮ ਨੂੰ ਸਲਮਾਨ ਪ੍ਰੋਡਿਊਸ ਕਰਨਗੇ। ਇਸ ਦੀ ਆਫੀਸ਼ੀਅਲ ਅਨਾਊਂਸਮੈਂਟ ਹੋਣੀ ਅਜੇ ਬਾਕੀ ਹੈ, ਜਿਸ ਦਾ ਇੰਤਜ਼ਾਰ ਸਾਰਿਆਂ ਨੂੰ ਹੈ।

Punjabi Bollywood Tadka


Tags: Iulia VanturRandeep HoodaSelfishSalman KhanRumoured GirlfriendActing DebutBollywood Celebrity

Edited By

Sunita

Sunita is News Editor at Jagbani.