FacebookTwitterg+Mail

#Metoo : ਯੂਲੀਆ ਦੀ ਪਹਿਲੀ ਫਿਲਮ ਵਿਵਾਦਾਂ 'ਚ, ਕਾਸਟਿੰਗ ਡਾਇਰੈਕਟਰ ਨੂੰ ਕੀਤਾ ਬਾਹਰ

iulia vantur
25 October, 2018 12:57:28 PM

ਮੁੰਬਈ (ਬਿਊਰੋ)— ਯੂਲੀਆ ਵੰਤੂਰ ਦੀ ਆਗਾਮੀ ਫਿਲਮ 'ਰਾਧਾ ਕਿਉਂ ਗੌਰੀ ਮੈਂ ਕਿਉਂ ਕਾਲਾ' ਦੇ ਨਿਰਮਾਤਾ ਨੇ ਕਾਸਟਿੰਗ ਡਾਇਰੈਕਟਰ ਵਿੱਕੀ ਸਿਡਾਨਾ ਨਾਲ ਸੰਬੰਧ ਤੋੜ ਲਿਆ ਹੈ। ਉਨ੍ਹਾਂ 'ਤੇ ਅਭਿਨੇਤਰੀ ਕ੍ਰਤਿਕਾ ਸ਼ਰਮਾ ਨੇ ਯੌਨ ਸੋਸ਼ਣ ਦੇ ਇਲਜ਼ਾਮ ਲਾਏ ਹਨ। ਕ੍ਰਤਿਕਾ ਨੇ ਵਿੱਕੀ ਸਿਡਾਨਾ 'ਤੇ ਸਾਲ 2013 'ਚ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ ਹੈ।

ਸੂਤਰਾਂ ਮੁਤਾਬਕ ਉਸ ਨੇ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰਾਲੇ 'ਚ ਇਕ ਅਧਿਕਾਰਕ ਸ਼ਿਕਾਇਤ ਦਰਜ ਕਰਵਾਈ ਹੈ। 'ਰਾਧਾ ਕਿਉਂ ਗੌਰੀ ਮੈਂ ਕਿਉਂ ਕਾਲਾ' ਦੇ ਸਟੂਡੀਓ 5 ਐਲੀਮੇਂਟਸ ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ। ਉਦੋਂ ਤੱਕ ਉਹ ਪੂਰੀ ਤਰ੍ਹਾਂ ਸਿਡਾਨਾ ਨੂੰ ਖੁਦ ਤੋਂ ਦੂਰ ਕਰ ਰਹੇ ਹਨ। ਬਿਆਨ ਮੁਤਾਬਕ ਸਟੂਡੀਓ 5 ਐਲੀਮੇਂਟਸ ਮਹਿਲਾਵਾਂ ਲਈ ਇਕ ਸੁਰੱਖਿਅਤ ਅਤੇ ਸ਼ਾਤੀਪੂਰਨ ਵਾਤਾਵਰਨ ਬਣਾਉਣ ਲਈ ਸਮਰਪਿਤ ਹੈ। ਅਸੀਂ ਮੰਨਦੇ ਹਾਂ ਕਿ ਦੁਰਵਿਵਹਾਰ ਦੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਸਜ਼ਾ ਦੇਣੀ ਚਾਹੀਦੀ ਹੈ''।


Tags: Iulia Vantur Kritika Sharma Vicky Sidana Metoo Radha Kyon Gori Main Kyon Kaala Bollywood Actress

Edited By

Kapil Kumar

Kapil Kumar is News Editor at Jagbani.