FacebookTwitterg+Mail

'ਆਈਫਾ ਐਵਾਰਡਜ਼ 2018' 'ਚ ਯੂਲੀਆ ਵੰਤੂਰ ਬਣੀ ਖਿੱਚ ਦਾ ਕੇਂਦਰ, ਗਲੈਮਰ ਲੁੱਕ 'ਚ ਦਿੱਤੇ ਪੋਜ਼

iulia vantur in iifa awards 2018
23 June, 2018 02:57:58 PM

ਮੁੰਬਈ(ਬਿਊਰੋ)— ਬੀਤੀ ਰਾਤ 'ਆਈਫਾ ਐਵਾਰਡਜ਼ 2018' ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਐਵਾਰਡਜ਼ ਫੰਕਸ਼ਨ 'ਚ ਬਾਲੀਵੁੱਡ ਦੀਆਂ ਸੁੰਦਰੀਆਂ ਆਪਣੇ ਹੁਸਨ ਦੇ ਰੰਗ ਬਿਖੇਰਦੀਆਂ ਨਜ਼ਰ ਆਈਆਂ। ਇਸਦੌਰਾਨ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਐਵਾਰਡਜ਼ ਸ਼ੋਅ 'ਚ ਬਾਲੀਵੁੱਡ ਹਸੀਨਾਵਾਂ ਨੇ ਆਪਣੇ ਕਾਤਿਲਾਨਾ ਅੰਦਾਜ਼ ਨਾਲ ਪੂਰੀ ਮਹਿਫਲ ਨੂੰ ਲੁੱਟਿਆ।
Punjabi Bollywood Tadka
ਦੱਸ ਦੇਈਏ ਕਿ ਇਸ ਇਵੈਂਟ 'ਚ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਯੂਲੀਆ ਨੇ ਵ੍ਹਾਈਟ ਕਲਰ ਦਾ ਰੰਗਦਾਰ ਕਢਾਈ ਵਾਲਾ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਇਸ ਦੌਰਾਨ ਯੂਲੀਆ ਇੰਨੀ ਜ਼ਿਆਦਾ ਸ਼ਾਨਦਾਰ ਲੱਗ ਰਹੀ ਸੀ ਕਿ ਜਦੋਂ ਉਸ ਨੇ ਗ੍ਰੀਨ ਕਾਰਪੇਟ 'ਤੇ ਸ਼ਿਰਕਤ ਕੀਤੀ ਤਾਂ ਮੌਜ਼ੂਦਾਂ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕੀਆਂ ਰਹਿ ਗਈਆਂ। ਇਵੈਂਟ ਦੌਰਾਨ ਯੂਲੀਆ ਨੇ ਬਾਲੀਵੁੱਡ ਦੀਆਂ ਹੋਰਨਾਂ ਹਸਤੀਆਂ ਹਸੀਨਾਵਾਂ ਦੀ ਮੌਜ਼ੂਦਗੀ 'ਚ ਸਾਰੀ ਲਾਈਮਲਾਈਟ ਲੁੱਟੀ।
Punjabi Bollywood Tadka
ਦੱਸ ਦੇਈਏ ਕਿ ਇਸ ਐਵਾਰਡਜ਼ ਫੰਕਸ਼ਨ 'ਚ ਕ੍ਰਿਤੀ ਸੇਸਨ, ਉਰਵਸ਼ੀ ਰੌਤੇਲਾ, ਸ਼ਰਧਾ ਕਪੂਰ, ਅਨਿਲ ਕਪੂਰ, ਕਰਨ ਜੌਹਰ, ਵਰੁਣ ਧਵਨ, ਰਿਤੇਸ਼ ਦੇਸ਼ਮੁੱਖ, ਅਰਜੁਨ ਕਪੂਰ ਸਮੇਤ ਹੋਰਨਾਂ ਹਸਤੀਆਂ ਨੇ ਵੀ ਗ੍ਰੀਨ ਕਾਰਪੇਟ 'ਤੇ ਸ਼ਿਰਕਤ ਕੀਤੀ।
Punjabi Bollywood Tadka

Punjabi Bollywood Tadka

 

A post shared by Filmy Monkey (@filmy_monkey) on

 


Tags: IIFA Awards 2018 Day 1BangkokIulia VanturInstagramUrvashi RautelaKaran JoharAnil Kapoor

Edited By

Sunita

Sunita is News Editor at Jagbani.