ਮੁੰਬਈ(ਬਿਊਰੋ)— ਰਿਤਿਕ ਰੌਸ਼ਨ ਦੇ ਨਾਨਾ ਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਜੇ ਓਮ ਪ੍ਰਕਾਸ਼ 92 ਸਾਲ ਦੇ ਸਨ ਤੇ ਕਾਫੀ ਸਮੇਂ ਤੋਂ ਬੀਮਾਰ ਸਨ। ਜੇ ਓਮ ਪ੍ਰਕਾਸ਼ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ 'ਚ ਸ਼ੋਕ ਦੀ ਲਹਿਰ ਹੈ। ਬਾਲੀਵੁੱਡ ਦੇ ਕਈ ਸਿਤਾਰੇ ਜੇ ਓਮ ਪ੍ਰਕਾਸ਼ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨਾਲ ਜੇ ਓਮ ਪ੍ਰਕਾਸ਼ ਦੇ ਘਰ ਪਹੁੰਚੇ।
ਐਕਟਰ ਧਰਮਿੰਦਰ ਵੀ ਜੇ ਓਮ ਪ੍ਰਕਾਸ਼ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਘਰ ਪਹੁੰਚੇ।
ਰਿਤਿਕ ਰੋਸ਼ਨ ਤੇ ਰਾਕੇਸ਼ ਰੋਸ਼ਨ ਜੇ ਓਮ ਪ੍ਰਕਾਸ਼ ਦੀ ਅੰਤਿਮ ਯਾਤਰਾ 'ਚ ਨਜ਼ਰ ਆਏ। ਰਾਕੇਸ਼ ਰੋਸ਼ਨ ਨੇ ਸਹੁਰੇ ਦੀ ਅਰਥੀ ਨੂੰ ਮੋਢਾ ਦਿੱਤਾ।
ਦੱਸਣਯੋਗ ਹੈ ਕਿ ਜੇ ਓਮ ਪ੍ਰਕਾਸ਼ ਹਿੰਦੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਤੇ ਪ੍ਰੋਡਿਊਸਰ ਸਨ। ਉਨ੍ਹਾਂ ਦੀ ਪਹਿਲੀ ਫਿਲਮ 'ਆਪ ਕੀ ਕਸਮ' ਸੀ।
ਜਿਸ 'ਚ ਲੀਡ ਕਿਰਦਾਰ 'ਚ ਰਾਜੇਸ਼ ਖੰਨਾ ਤੇ ਅਦਾਕਾਰਾ ਮੁਮਤਾਜ਼ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵੀ ਬਣਾਈਆਂ।