ਮੁੰਬਈ— ਨਿਰਦੇਸ਼ਕ ਜੇ. ਪੀ. ਦੱਤਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਰਡਰ' ਨੂੰ 20 ਸਾਲ ਪੂਰੇ ਹੋ ਚੁੱਕੇ ਹਨ। 20 ਸਾਲ ਪਹਿਲਾਂ ਇਹ ਫਿਲਮ 13 ਜੁਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਦੀ 20ਵੀਂ ਵਰ੍ਹੇਗੰਢ ਮੌਕੇ ਫਿਲਮ ਨਾਲ ਜੂੜੀ ਸਟਾਰਰ ਕਾਸਟ ਅਤੇ ਬਾਕੀ ਮੈਂਬਰ ਇਸ ਪਾਰਟੀ 'ਚ ਇਕੱਠੇ ਹੋਏ ਸਨ। ਸੰਨੀ ਦਿਉਲ, ਜੈਕੀ ਸ਼ਰਾਫ, ਅਕਸ਼ੇ ਖੰਨਾ ਸਮੇਤ ਕਈ ਸਿਤਾਰੇ ਇਸ ਪਾਰਟੀ 'ਚ ਸ਼ਾਮਲ ਹੋਏ ਹਨ। ਇਸ ਫਿਲਮ ਦੀ ਕਹਾਣੀ 1971 ਦੇ ਭਾਰਤ ਅਤੇ ਪਾਕਿਸਤਾਨ ਦੇ ਯੁੱਧ 'ਤੇ ਆਧਾਰਿਤ ਸੀ। ਇਹ ਫਿਲਮ ਸਾਲ 1997 'ਚ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਧਮਾਲਾਂ ਪਾ ਚੁੱਕੀ ਹੈ। ਇਸ ਫਿਲਮ 'ਚ ਸੰਨੀ ਦਿਉਲ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ, ਅਕਸ਼ੇ ਖੰਨਾ, ਪੂਜਾ ਭੱਟ, ਸ਼ਰਬਾਨੀ ਮੁਖਰਜ਼ੀ ਅਤੇ ਤਬੂ ਲੀਡ ਰੋਲ 'ਚ ਨਜ਼ਰ ਆਈ ਸੀ। ਫਿਲਮਕਾਰ ਜੇ. ਪੀ. ਦੱਤਾ ਦਾ ਕਹਿਣਾ ਹੈ ਕਿ ਇਹ ਫਿਲਮ ਮੇਰੇ ਪਿਤਾ ਦੇ ਕੈਰੀਅਰ ਦੀ ਬਹੁਤ ਸਪੈਸ਼ਲ ਫਿਲਮ ਹੈ। ਲੋਕਾਂ ਨੂੰ ਅੱਜ ਵੀ ਇਸ ਫਿਲਮ ਦੇ ਡਾਇਲਾਗਸ ਯਾਦ ਹੋਣਗੇ। ਸਾਨੂੰ ਅਜਿਹਾ ਮਹਿਸੂਸ ਹੋਇਆ ਕਿ ਇਸ ਫਿਲਮ ਦੀ ਕਾਮਯਾਬੀ ਨੂੰ ਇਕ ਵਾਰ ਫਿਰ ਤੋਂ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਜੇ. ਪੀ. ਦੱਤਾ ਨੂੰ ਇਸ ਫਿਲਮ ਲਈ ਬੈਸਟ ਡਾਇਰੈਕਟਰ ਦਾ ਐਵਾਰਡ ਵੀ ਮਿਲਿਆ ਸੀ। ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਸੁਨੀਲ ਸ਼ੈੱਟੀ ਨੇ ਕਿਹਾ ਕਿ ਇਸ ਫਿਲਮ ਨੇ ਮੈਨੂੰ ਭਾਰਤੀ ਸੈਨਾ ਦੇ ਬਲਿਦਾਨ ਨੂੰ ਜਾਣਨ ਦਾ ਮੌਕਾ ਦਿੱਤਾ ਸੀ।
ਪਤੀ ਬਿੰਦਿਆ ਗੋਸਵਾਮੀ ਅਤੇ ਬੇਟੀਆਂ ਨਿਧੀ ਅਤੇ ਸਿਧੀ ਦੇ ਨਾਲ ਜੇ. ਪੀ. ਦੱਤਾ
ਜਾਵੇਦ ਅਖਤਰ, ਅਨੁ ਮਲਿਕ ਅਤੇ ਜੇ. ਪੀ. ਦੱਤਾ
ਅਭਿਸ਼ੇਕ ਬੱਚਨ
ਸੁਨੀਲ ਸ਼ੈੱਟੀ ਦੀ ਬੇਟੀ ਆਥਿਆ ਸ਼ੈੱਟੀ
ਅਲਕਾ ਯਾਗਨਿਕ
ਸੁਦੇਸ਼ ਬੇਰੀ, ਪਤਨੀ ਸੌਨਾਲੀ ਰਾਠੋੜ
ਰਣਧੀਰ ਕਪੂਰ