FacebookTwitterg+Mail

ਨਾਥੂ ਲਾ ਨੇੜੇ ਸਰਹੱਦ 'ਤੇ ਅੱਜ ਵੀ 70 ਸਾਲ ਪੁਰਾਣੀਆਂ 'ਫੈਂਸਿੰਗ ਤਾਰਾਂ' ਹਨ ਮੌਜੂਦ

j p dutta
28 August, 2018 04:24:08 PM

ਮੁੰਬਈ (ਬਿਊਰੋ)— ਮਸ਼ਹੂਰ ਨਿਰਦੇਸ਼ਕ ਜੇ. ਪੀ. ਦੱਤਾ ਆਪਣੀ ਆਉਣ ਵਾਲੀ ਫਿਲਮ 'ਪਲਟਨ' ਰਾਹੀਂ ਇਕ ਇਤਿਹਾਸਕ ਜਿੱਤ ਦੀ ਅਣਸੁਣੀ ਕਹਾਣੀ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਤਿਆਰ ਹਨ। 70 ਸਾਲ ਪਹਿਲਾਂ ਸਾਡੀ ਭਾਰਤੀ ਫੌਜ ਨੇ ਚੀਨੀ ਸੈਨਾ ਨੂੰ ਮਾਤ ਦੇ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਸੀ। ਦਿਲਚਸਪ ਗੱਲ ਹੈ ਕਿ 70 ਸਾਲ ਪਹਿਲਾਂ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਜੋ ਫੈਂਸਿੰਗ (ਕੰਡਿਆਲੀ) ਦੀ ਤਾਰ ਲਗਾਈ ਗਈ ਸੀ ਉਹ ਅੱਜ ਵੀ ਉੱਥੇ ਮੌਜੂਦ ਹੈ, ਜੋ ਸਾਡੇ ਵੀਰ ਜਵਾਨਾਂ ਦੇ ਪੱਕੇ ਇਰਾਦਿਆਂ ਦੀ ਕਹਾਣੀ ਬਿਆਨ ਕਰਦੀ ਹੈ। ਉਸ ਖੇਤਰ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਕਲਾਕਾਰਾਂ ਨੂੰ ਵੀ ਇਹ ਤਾਰ ਦੇਖਣ ਦਾ ਮੌਕਾ ਮਿਲਿਆ, ਜਿਸ ਨੂੰ ਦੇਖ ਕੇ ਇਕ ਵਾਰ ਫਿਰ ਹਰ ਕਿਸੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ। ਯੁੱਧ ਵਾਲੀਆਂ ਫਿਲਮਾਂ ਦੇ ਆਪਣੇ ਯਥਾਰਥਵਾਦੀ ਚਿਤਰਣ ਲਈ ਪ੍ਰਸਿੱਧ ਨਿਰਦੇਸ਼ਕ ਜੇ. ਪੀ. ਦੱਤਾ ਇਕ ਵਾਰ ਫਿਰ ਆਪਣੀ ਫਿਲਮ 'ਪਲਟਨ' ਨਾਲ ਦਰਸ਼ਕਾਂ ਸਾਹਮਣੇ ਪੇਸ਼ ਹਨ।

Punjabi Bollywood Tadka

ਸਿੱਕਮ ਸਰਹੱਦ ਨਾਲ 1967 ਦੇ ਨੱਥੂ ਲਾ ਮਿਲਿਟਰੀ ਦੇ ਸੰਘਰਸ਼ਾਂ 'ਤੇ ਆਧਾਰਿਤ 'ਪਲਟਨ' 'ਚ ਚੀਨੀ ਘੁਸਪੈਠ ਨੂੰ ਰੋਕਣ ਲਈ ਭਾਰਤੀ ਫੌਜ ਦੀ ਇਕ ਅਣਕਹੀ ਕਹਾਣੀ ਦਿਖਾਈ ਜਾਵੇਗੀ। ਨਾਥੂ ਲਾ ਦੀ ਲੜਾਈ ਭਾਰਤੀ ਫੌਜ ਲਈ ਇਕ ਇਤਿਹਾਸਕ ਜਿੱਤ ਸੀ, ਜਿਸ ਕਾਰਨ ਸਿੱਕਮ ਅੱਜ ਸਾਡੇ ਦੇਸ਼ ਦਾ ਹਿੱਸਾ ਹੈ। ਯੁੱਧ ਤਿੱਕੜੀ ਦੀ ਤੀਜੀ ਫਿਲਮ 'ਚ ਅਰਜੁਨ ਰਾਮਪਾਲ, ਸੋਨੂੰ ਸੂਦ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ ਅਤੇ ਸਿਧਾਂਤ ਕਪੂਰ ਵਰਗੇ ਦਮਦਾਰ ਕਲਾਕਾਰ ਆਪਣੇ ਅਭਿਨੈ ਦਾ ਦਬਦਬਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਪਾਵਰ-ਪੈਕ ਪ੍ਰਦਰਸ਼ਨ ਨਾਲ ਇਹ ਫਿਲਮ ਭਾਰਤੀ ਫੌਜ ਦੀ ਸਭ ਤੋਂ ਵੱਡੀ ਅਤੇ ਅਣਜਾਣ ਕਹਾਣੀ ਦੱਸਣ ਦਾ ਵਾਅਦਾ ਕਰਦੀ ਹੈ, ਜਿਨ੍ਹਾਂ ਨੇ ਅੰਤ ਤੱਕ ਆਪਣੇ ਭਰਾਵਾਂ ਨਾਲ ਇਹ ਜੰਗ ਲੜੀ ਸੀ। ਜੀ ਸਟੂਡੀਓ ਵਲੋਂ ਪੇਸ਼ਕਸ਼ ਅਤੇ ਜੇ. ਪੀ. ਦੱਤਾ ਫਿਲਮਸ ਵਲੋਂ ਨਿਰਮਿਤ 'ਪਲਟਨ' ਜੇ. ਪੀ. ਦੱਤਾ ਵਲੋਂ ਨਿਰਦੇਸ਼ਤ ਹੈ ਅਤੇ 7 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Punjabi Bollywood Tadka


Tags: Nathu LaPaltanJ P DuttaSikkim Border Fencing Wire

Edited By

Chanda Verma

Chanda Verma is News Editor at Jagbani.