FacebookTwitterg+Mail

ਫੈਨਜ਼ ਨੂੰ ਅੱਜ ਵੀ ਆਪਣਾ ਦੀਵਾਨਾ ਬਣਾਉਂਦੇ ਹਨ ਜੇ ਸਟਾਰ ਦੇ ਇਹ ਖਾਸ ਗੀਤ

j star s birthday
01 August, 2019 02:33:06 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਖਾਸ ਸ਼ੌਹਰਤ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਜੇ ਸਟਾਰ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਜੇ ਸਟਾਰ ਦਾ ਜਨਮ 1 ਅਗਸਤ 1990 'ਚ ਹੋਇਆ। ਦੱਸ ਦੇਈਏ ਕਿ ਜੇ ਸਟਾਰ ਦਾ 'ਮੈਂ ਤੇਰਾ ਬੁਆਏਫ੍ਰੈਂਡ' ਗੀਤ ਬਾਲੀਵੁੱਡ ਫਿਲਮ 'ਰਾਬਤਾ' 'ਚ ਵੀ ਲਿਆ ਗਿਆ ਸੀ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ ਸਟਾਰ ਦਾ ਅਸਲੀ ਨਾਮ ਜਸਦੀਪ ਸਿੰਘ ਹੈ। ਗਾਇਕ ਜੇ ਸਟਾਰ ਨੇ 'ਰਾਬਤਾ' ਫਿਲਮ 'ਤੇ ਗੀਤ ਚੋਰੀ ਕਰਨ ਦਾ ਦੋਸ਼ ਲਾਇਆ ਸੀ ਹਾਲਾਂਕਿ ਬਾਅਦ 'ਚ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।


ਦੱਸਣਯੋਗ ਹੈ ਕਿ ਜੇ ਸਟਾਰ ਅਜਿਹਾ ਪੰਜਾਬੀ ਗਾਇਕ ਹੈ, ਜਿਸ ਨੇ ਥੋੜ੍ਹੇ ਸਮੇਂ 'ਚ ਖਾਸ ਪਛਾਣ ਕਾਇਮ ਕੀਤੀ।

ਹੁਣ ਤੱਕ ਉਸ ਨੇ 'ਨਾ ਨਾ ਨਾ ਨਾ', 'ਡਰੀਮ ਗਰਲ', 'ਗੱਬਰੂ', 'ਹੁਲਾਰਾ','ਬਿੱਲੋ', 'ਗੱਬਰੂ 2' ਵਰਗੇ ਗੀਤ ਦਰਸ਼ਕਾਂ ਦੀ ਝੋਲੀ ਪਾਏ।

ਦੱਸ ਦੇਈਏ ਕਿ ਜੇ ਸਟਾਰ ਦੇ ਗੀਤਾਂ ਨੂੰ ਨਵੀਂ ਪੀੜ੍ਹੀ ਵਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ। ਉਸ ਦੇ ਗੀਤ ਅਕਸਰ ਹੀ ਵਿਆਹ-ਪਾਰਟੀਆਂ ਦੀ ਰੋਣਕ ਬਣਦੇ ਹਨ।


Tags: J StarHappy BirthdayNa Na Na NaHularaGabru 2BilloPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari