ਜਲੰਧਰ (ਬਿਊਰੋ)— ਪਾਲੀਵੁੱਡ ਦੇ ਕਲਾਕਾਰਾਂ ਦਾ ਬਾਲੀਵੁੱਡ ਦੇ ਕਲਾਕਾਰਾਂ ਨੂੰ ਮਿਲਣਾ ਹੁਣ ਆਮ ਹੋ ਗਿਆ ਹੈ। ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਅੱਜਕਲ ਮੁੰਬਈ ਦੌਰੇ 'ਤੇ ਹਨ। ਅਜਿਹੇ 'ਚ ਉਹ ਕਈ ਬਾਲੀਵੁੱਡ ਕਲਾਕਾਰਾਂ ਨੂੰ ਮਿਲ ਰਹੇ ਹਨ। ਹਾਲ ਹੀ 'ਚ ਮਸ਼ਹੂਰ ਗੀਤਕਾਰ ਜਾਨੀ ਤੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੂੰ ਮਿਲ ਰਹੇ ਹਨ।
ਵਿੱਕੀ ਕੌਸ਼ਲ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਹੈ। ਜਾਨੀ ਤੇ ਅਰਵਿੰਦਰ ਖਹਿਰਾ ਦਾ ਵਿੱਕੀ ਕੌਸ਼ਲ ਨੂੰ ਮਿਲਣਾ ਮਤਲਬ ਇਨ੍ਹਾਂ ਤਿੰਨਾਂ 'ਚ ਜ਼ਰੂਰ ਕੁਝ ਖਾਸ ਹੋਣ ਵਾਲਾ ਹੈ। ਜਿਸ ਦਾ ਇਸ਼ਾਰਾ ਗੀਤਕਾਰ ਜਾਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੀ ਕੈਪਸ਼ਨ 'ਚ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਤਿੰਨਾਂ ਦੀ ਤਿੱਕੜੀ ਆਉਣ ਵਾਲੇ ਸਮੇਂ 'ਚ ਕੁਝ ਨਵਾਂ ਲੈ ਕੇ ਆਉਂਦੀ ਹੈ ਜਾਂ ਨਹੀਂ।