FacebookTwitterg+Mail

B'DAY Spl: ਇੰਝ ਮਿਲੀ ਸੀ ਜਾਨੀ ਨੂੰ ਗੀਤਕਾਰੀ 'ਚ ਪਛਾਣ

jaani brithday
25 May, 2019 02:47:16 PM

ਜਲੰਧਰ (ਬਿਊਰੋ) - ਪੰਜਾਬੀ ਗਾਇਕੀ 'ਚ ਬਤੌਰ ਗੀਤਕਾਰ ਪ੍ਰਸਿੱਧੀ ਖੱਟਣ ਵਾਲੇ ਜਾਨੀ ਦਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਗੀਤਕਾਰੀ ਦੇ ਸਿਖਰਲੇ ਮੁਕਾਮ 'ਤੇ ਪਹੁੰਚਿਆ ਜਾਨੀ ਗਿਦੜਬਾਹਾ ਦਾ ਰਹਿਣ ਵਾਲਾ ਹੈ ਪਰ ਹੁਣ ਕਾਫੀ ਸਮੇਂ ਤੋਂ ਉਹ ਚੰਡੀਗੜ੍ਹ ਹੀ ਰਹੇ ਰਿਹਾ ਹੈ। ਹੋਟਲ ਮੈਨਜਮੈਂਟ ਕਰ ਚੁੱਕੇ ਜਾਨੀ ਦੀ ਕਿਸਮਤ 'ਚ ਗੀਤਕਾਰ ਬਣਨਾ ਸੀ ਤਾਂ ਹੀ ਉਹ ਪੜਾਈ ਤੋਂ ਬਾਅਦ ਇਸ ਸੰਗੀਤ ਖੇਤਰ ਵੱਲ ਤੁਰ ਪਿਆ।

Punjabi Bollywood Tadka

ਜਾਨੀ ਨੂੰ ਗੀਤਕਾਰੀ 'ਚ ਪਛਾਣ ਬੇਸ਼ੱਕ ਹਾਰਡੀ ਸੰਧੂ ਦੇ ਗਾਏ ਗੀਤ 'ਸੋਚ' ਨਾਲ ਮਿਲੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਇਸ ਤੋਂ ਪਹਿਲਾ ਡਾਇਰੈਕਟਰ ਮਨਮੋਹਨ ਸਿੰਘ ਦੀ ਪੰਜਾਬੀ ਫਿਲਮ ਲਈ ਗੀਤ ਲਿਖ ਚੁੱਕੇ ਹਨ। 'ਸੋਚ' ਗੀਤ ਤੋਂ ਬਾਅਦ ਜਾਨੀ ਦੀ ਕਿਸਮਤ ਐਸੀ ਬਦਲੀ ਕਿ ਉਹ ਹਿੱਟ ਗੀਤਕਾਰਾਂ ਦੀ ਲਿਸਟ 'ਚ ਸ਼ੁਮਾਰ ਹੋ ਗਏ। ਇਸ ਤੋਂ ਜਾਨੀ ਨੇ ਪਿਛੇ ਮੁੜ ਕੇ ਨਹੀਂ ਦੇਖਿਆ।

Punjabi Bollywood Tadka

'ਜੋਕਰ', 'ਇਕ ਸਾਲ' 'ਤਾਰਾ', 'ਜੈਗੁਆਰ', 'ਸੁਪਨਾ', 'ਨਾ ਜੀ ਨਾ', 'ਮੇਰੇ ਕੋਲ', 'ਉਹ ਕਿਥੇ', 'ਪਾਣੀ', 'ਆਲ ਬਲੈਕ', 'ਆਸਕਰ',  'ਬੱਚਾ', 'ਇਕ ਵਾਰੀ ਹੋਰ ਸੋਚ ਲੇ', 'ਸੁਸਾਈਡ' ਸਮੇਤ ਕਈ ਹਿੱਟ ਗੀਤ ਜਾਨੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ।ਜਾਨੀ ਹੀ ਕਿ ਅਜਿਹਾ ਗੀਤਕਾਰ ਹੈ, ਜਿਸ ਦੇ ਲਿਖੇ ਗੀਤ ਅੱਜ ਦੇ ਸਮੇਂ ਦੇ ਹਰੇਕ ਮਸ਼ਹੂਰ ਗਾਇਕ ਨੇ ਗਾਏ ਹਨ।

Punjabi Bollywood Tadka

ਫਿਰ ਭਾਵੋਂ ਉਹ ਦਿਲਜੀਤ ਦੋਸਾਂਝ ਹੋਵੇ ਜਾਂ ਫਿਰ ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਹੋਵੇ ਜਾਂ ਪ੍ਰਭ ਗਿੱਲ। ਜਾਨੀ ਦੇ ਲਿਖੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਦਰਜਨ ਤੋਂ ਵੀ ਵੱਧ ਗਾਇਕ ਗਾ ਚੁੱਕੇ ਹਨ, ਜਿਨ੍ਹਾਂ 'ਚ ਐਮੀ ਵਿਰਕ, ਸੁੱਖੀ, ਜੱਸੀ ਗਿੱਲ, ਹਾਰਡੀ ਸੰਧੂ, ਕਮਲ ਖਾਨ, ਯੁਵਰਾਜ ਹੰਸ, ਮਨਿੰਦਰ ਬੁੱਟਰ, ਅਖਿਲ, ਬੀ. ਪਰਾਕ ਤੇ ਸੁਨੰਦਾ ਸ਼ਰਮਾ ਵਰਗੇ ਗਾਇਕਾਵਾਂ ਦੇ ਨਾਂ ਸ਼ਾਮਲ ਹਨ।

Punjabi Bollywood Tadka
ਦੱਸਣਯੋਗ ਹੈ ਕਿ ਜਾਨੀ ਦੇ ਲਿਖੇ ਗੀਤਾਂ ਨੂੰ ਜ਼ਿਆਦਾਤਰ ਮਿਊਜ਼ਿਕ ਬੀ. ਪਰਾਕ ਹੀ ਦਿੰਦੇ ਹਨ। ਇਨ੍ਹਾਂ ਦੋਵਾਂ ਦੀ ਹਿੱਟ ਜੋੜੀ ਨੇ ਪੰਜਾਬੀ ਫਿਲਮਾਂ ਦੇ ਮਿਊਜ਼ਿਕ 'ਚ ਵੀ ਆਪਣੀ ਖਾਸ ਪਛਾਣ ਬਣਾਈ। ਸੁੱਪਰਹਿਟ ਫਿਲਮ 'ਕਿਸਮਤ' ਦਾ ਸਾਰੇ ਗੀਤ ਜਾਨੀ ਦੀ ਕਲਮ ਤੋਂ ਹੀ ਸਿਰਜੇ ਗਏ ਸਨ।

Punjabi Bollywood Tadka

ਇਸੇ ਸਾਲ ਰਿਲੀਜ਼ ਹੋਈ ਫਿਲਮ 'ਹਾਈ ਐਂਡ ਯਾਰੀਆ' 'ਚ ਜਾਨੀ ਦੇ ਲਿਖੇ ਗੀਤ ਖੂਬ ਹਿੱਟ ਹੋਏ। ਜਾਨੀ ਹੁਣ ਬਤੌਰ ਗਾਇਕ ਵੀ 'ਜਾਨੀ ਵੇ ਜਾਨੀ' ਗੀਤ ਦੇਣ ਜਾ ਰਿਹਾ ਹੈ, ਜੋ ਅੱਜ ਹੀ ਰਿਲੀਜ਼ ਹੋ ਗਿਆ ਹੈ। ਇਸ ਤੋਂ ਇਲਾਵਾ ਜਾਨੀ ਨੇ ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ 'ਚ ਗੀਤ ਲਿਖੇ ਹਨ।   

Punjabi Bollywood Tadka


Tags: JaaniBirthday SpecialLyrisct BirethdayPunjabi Music Celebrity Birthdays in PunjabiBpraak

Edited By

Lakhan

Lakhan is News Editor at Jagbani.